ਨਿਊਜ਼ ਡੈਸਕ : ਜਦੋਂ ਗੱਲ ਕਲਾਕਾਰਾਂ ਦੀ ਚਲਦੀ ਹੋਵੇ ਤਾਂ ਹਰ ਕਿਸੇ ਦੀ ਹੀ ਜ਼ੁਬਾਨ ‘ਤੇ ਪ੍ਰਸਿੱਧ ਹਾਲੀਵੁੱਡ ਕਲਾਕਾਰ ਜਸਟਿਨ ਬੀਬਰ ਦਾ ਨਾਮ ਆਪ ਮੁਹਾਰੇ ਹੀ ਆ ਜਾਂਦਾ ਹੈ। 26 ਸਾਲ ਦੀ ਉਮਰ ਵਿੱਚ ਹੀ ਬੀਬਰ ਨੇ ਇੰਨੀ ਪ੍ਰਸਿੱਧੀ ਅਤੇ ਨਾਮਨਾ ਖੱਟਿਆ ਹੈ ਕਿ ਉਸ ਅੱਗੇ ਬਾਲੀਵੁੱਡ ਇੰਡਸਟਰੀ ਵੀ ਫਿੱਕੀ ਪੈ ਜਾਂਦੀ ਹੈ।
ਦੱਸਣਯੋਗ ਹੈ ਕਿ ਇਹ ਪ੍ਰਸਿੱਧ ਕਲਾਕਾਰ ਯੂਟਿਊਬ ‘ਤੇ ਸਭ ਤੋਂ ਵਧੇਰੇ ਸਬਸਕਰਾਇਬਰ ਬਣਾਉਣ ਪਹਿਲਾ ਮੇਲ ਕਲਾਕਾਰ ਹੈ। ਜਸਟਿਨ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਜਾਣਕਾਰੀ ਮੁਤਾਬਿਕ ਜਸਟਿਨ ਬੀਬਰ ਦੀ ਮਾਂ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਨੇ ਕਦੀ ਵੀ ਵਿਆਹ ਨਹੀਂ ਕਰਵਾਇਆ ਅਤੇ ਛੋਟੀ ਮੋਟੀ ਨੌਕਰੀ ਕਰਕੇ ਹੀ ਜਸਟਿਨ ਬੀਬਰ ਦਾ ਪਾਲਣ ਪੋਸ਼ਣ ਕੀਤਾ।
12 ਸਾਲ ਦੀ ਉਮਰ ਵਿੱਚ ਜਸਟਿਨ ਪਹਿਲੀ ਵਾਰ ਕੁਝ ਗੁਣਗੁਣਾ ਰਹੇ ਸਨ ਤਾਂ ਉਨ੍ਹਾਂ ਦਾ ਵੀਡੀਓ ਬਣਾ ਕੇ ਯੂਟਿਊਬ ‘ਤੇ ਅਪਲੋਡ ਕਰ ਦਿੱਤਾ ਗਿਆ ਅਤੇ ਉਹ ਵੀਡੀਓ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ।
ਦੱਸ ਦਈਏ ਕਿ ਸਾਲ 2007 ਵਿੱਚ ਜਸਟਿਨ ਨੇ ਵਿਦਯੂ ਗੀਤ ਗਾਇਆ ਜਿਸ ਨੇ ਲੋਕਾਂ ਨੂੰ ਆਪਦਾ ਮੁਰੀਦ ਬਣਾ ਲਿਆ ਅਤੇ ਉਸ ਤੋਂ ਬਾਅਦ ਇਹ ਸਿਲਸਿਲਾ ਅਜੇ ਤੱਕ ਜਾਰੀ ਹੈ।
ਬਹੁਤ ਛੋਟੀ ਉਮਰ ਵਿੱਚ ਹੀ ਜਸਟਿਨ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ।
https://www.instagram.com/p/B9FNEo3Hlq9/