ਨਵੀ ਦਿੱਲੀ, 22 ਮਾਰਚ : ‘ਜੌਲੀ ਐਲਐਲਬੀ 3’ ਵਿੱਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਇੱਕ ਵਾਰ ਫਿਰ ਜਗਦੀਸ਼ ਮਿਸ਼ਰਾ ਅਤੇ ਜਗਦੀਸ਼ ਤਿਆਗੀ ਦੀਆਂ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। 2013 ਵਿੱਚ ਅਰਸ਼ਦ ਨਾਲ ਸ਼ੁਰੂ ਹੋਈ ਅਤੇ ਅਕਸ਼ੈ ਨੇ 2017 ਵਿੱਚ ਦੂਜਾ ਭਾਗ ਸੰਭਾਲਿਆ ਸੀ, ਇਹ ਹਿੱਟ ਫਿਲਮਾਂ ਦੀ ਲੜੀ ਹੁਣ ਆਪਣੇ ਤੀਜੇ ਅਤੇ ਸਭ ਤੋਂ ਵੱਡੇ ਅਧਿਆਏ ਦੇ ਨਾਲ ਵਾਪਸ ਆ ਰਹੀ ਹੈ।
ਇਹ ਫਿਲਮ ਇਸ ਸਾਲ ਅਪ੍ਰੈਲ ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਣੀ ਸੀ ਪਰ ਆਈਪੀਐੱਲ 2025 ਕਾਰਨ ‘ਜੌਲੀ ਐਲਐਲਬੀ 3’ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਸੀ। ਹੁਣ ਇਸ ਫਿਲਮ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਸੁਭਾਸ਼ ਕਪੂਰ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਇਸ ਸਾਲ ਸਤੰਬਰ ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ‘ਚ ਸੌਰਭ ਸ਼ੁਕਲਾ ਅਤੇ ਹੁਮਾ ਕੁਰੈਸ਼ੀ ਵੀ ਅਹਿਮ ਭੂਮਿਕਾਵਾਂ ‘ਚ ਹਨ।
ਮੀਡੀਆ ਰਿਪੋਰਟਸ ਮੁਤਾਬਿਕ ‘ਜੌਲੀ ਐਲਐਲਬੀ 3’ 19 ਸਤੰਬਰ 2025 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਤੀਜੇ ਭਾਗ ਵਿੱਚ ਜੌਲੀ ਤਿਆਗੀ ਅਤੇ ਜੌਲੀ ਮਿਸ਼ਰਾ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ। ਸੌਰਭ ਸ਼ੁਕਲਾ ਵੀ ਆਪਣੇ ਮਜ਼ੇਦਾਰ ਅਤੇ ਪਸੰਦੀਦਾ ਜੱਜ ਦੀ ਭੂਮਿਕਾ ਵਿੱਚ ਵਾਪਸੀ ਕਰਨਗੇ।
ਜੌਲੀ ਐਲਐਲਬੀ 3 ਦੀ ਸ਼ੂਟਿੰਗ ਮਈ 2024 ਵਿੱਚ ਅਜਮੇਰ ਵਿੱਚ ਸ਼ੁਰੂ ਹੋਈ ਸੀ, ਜਿੱਥੇ ਸ਼ੂਟਿੰਗ ਲਈ ਅਜਮੇਰ ਦੇ ਡੀਆਰਐਮ ਦਫ਼ਤਰ ਵਿੱਚ ਵਿਸ਼ੇਸ਼ ਤੌਰ ‘ਤੇ ਕੋਰਟ ਰੂਮ ਬਣਾਇਆ ਗਿਆ। ਅਕਸ਼ੈ ਨੇ ਅਜਮੇਰ ‘ਚ ਫਿਲਮ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਅਰਸ਼ਦ ਨਾਲ ਇਕ ਵੀਡੀਓ ਵੀ ਸ਼ੇਅਰ ਕੀਤਾ। ਕਲਿੱਪ ਵਿੱਚ, ਦੋਵੇਂ ਅਦਾਕਾਰ ਖੂਨ ਨਾਲ ਲੱਥਪੱਥ ਬਾਈਕ ਦੀ ਸਵਾਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ, ਜੋ ਫਿਲਮ ਵਿੱਚ ਇੱਕ ਐਕਸ਼ਨ ਸੀਨ ਵੱਲ ਇਸ਼ਾਰਾ ਕਰਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।