ਨਵੀਂ ਦਿੱਲੀ: ਟਵਿੱਟਰ ਨੇ ਭਾਰਤ ਸਰਕਾਰ ਦੀ ਅਪੀਲ ’ਤੇ ਚਾਰ ਅਕਾਊਂਟ ਬੰਦ ਕਰ ਦਿੱਤੇ ਹਨ। ਜਿੰਨ੍ਹਾਂ ‘ਚੋਂ ਇਕ ਕੈਨੇਡੀਅਨ-ਪੰਜਾਬੀ ਗਾਇਕ ਜੈਜ਼ੀ ਬੀ ਦਾ ਅਕਾਊਂਟ ਹੈ। ਜੈਜ਼ੀ ਬੀ ਨੇ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਸਮਰਥਨ ਵਿਚ ਅਕਸਰ ਟਵੀਟ ਕੀਤੇ ਅਤੇ ਪਿਛਲੇ ਸਾਲ ਦਸੰਬਰ ਵਿਚ, ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਡੇਰਾ ਲਗਾਏ ਹਜ਼ਾਰਾਂ ਲੋਕਾਂ ਵਿਚ ਸ਼ਾਮਲ ਹੋਏ।
ਅਸਲ ਵਿੱਚ, ਅਕਾਊਂਟ ਨੂੰ ਜੀਓ-ਸੀਮਿਤ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੂੰ ਅਜੇ ਵੀ ਦੇਸ਼ ਤੋਂ ਬਾਹਰ IP ਐਡਰੈਸ ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ। ਉਹ ਭਾਰਤ ਵਿੱਚ ਅਣਉਪਲਬਧ ਜਾਂ ‘ਬਲੌਕਡ’ ਰਹਿਣਗੇ। ਟਵਿੱਟਰ ਨੇ ਸਪੱਸ਼ਟ ਕੀਤਾ, “ਜੇ ਸਾਨੂੰ ਕਿਸੇ ਅਧਿਕਾਰਤ ਸੰਸਥਾ ਤੋਂ ਇੱਕ ਜਾਇਜ਼ ਅਤੇ ਸਹੀ ਢੰਗ ਨਾਲ ਬੇਨਤੀ ਪ੍ਰਾਪਤ ਹੁੰਦੀ ਹੈ, ਤਾਂ ਸਮੇਂ ਸਮੇਂ ਤੇ ਕਿਸੇ ਵਿਸ਼ੇਸ਼ ਦੇਸ਼ ਵਿੱਚ ਕੁਝ ਕੰਟੈਂਟ ਦੀ ਪਹੁੰਚ ਨੂੰ ਰੋਕਣਾ ਜ਼ਰੂਰੀ ਹੋ ਸਕਦਾ ਹੈ।
ਇਸ ਤੋਂ ਬਾਅਦ ਜ਼ੈਜ਼ੀ ਬੀ ਨੇ ਆਪਣੇ ਇੰਸਾਗ੍ਰਾਮ ਵਿੱਚ ਕਿਹਾ, ‘ਮੈਂ ਹਮੇਸ਼ਾਂ ਆਪਣੇ ਲੋਕਾਂ ਲਈ ਖੜਾਂਗਾ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, 84 ਨੂੰ ਕਦੇ ਨਾ ਭੁੱਲੋ।’