ਜੈਵਲਿਨ ਥ੍ਰੋਅਰ ਅਨੂ ਰਾਣੀ ਅਤੇ ਕਿੱਕਬਾਕਸਰ ਸਾਹਿਲ ਦਾ ਹੋਇਆ ਵਿਆਹ, ਅੱਜ ਰਾਤ ਹੋਵੇਗੀ ਰਿਸੈਪਸ਼ਨ ਪਾਰਟੀ

Global Team
2 Min Read

ਹਰਿਆਣਾ: ਅੰਤਰਰਾਸ਼ਟਰੀ ਜੈਵਲਿਨ ਥ੍ਰੋਅਰ ਅਨੂ ਰਾਣੀ ਅਤੇ ਰੋਹਤਕ ਦੇ ਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨ ਸਾਹਿਲ ਭਾਰਦਵਾਜ ਵਿਆਹ ਦੇ ਬੰਧਨ ਚ ਬੱਝ ਚੁੱਕਾ ਹੈ। ਰੋਹਤਕ ਦੇ ਕਿੱਕਬਾਕਸਰ ਸਾਹਿਲ ਭਾਰਦਵਾਜ ਨੇ ਮੇਰਠ ਦੀ ਰਹਿਣ ਵਾਲੀ ਅੰਤਰਰਾਸ਼ਟਰੀ ਜੈਵਲਿਨ ਥ੍ਰੋਅਰ ਅਨੂ ਰਾਣੀ ਨਾਲ ਵਿਆਹ ਕਰਵਾਇਆ ਹੈ। ਇਸ ਜੋੜੇ ਦਾ ਮੇਰਠ ਦੇ ਇੱਕ ਵਿਆਹ ਪੈਲੇਸ ਵਿੱਚ ਵਿਆਹ ਸਮਾਗਮ ਹੋਇਆ।

ਜ਼ਿਕਰਯੋਗ ਹੈ ਕਿ ਸਾਹਿਲ ਕੱਲ੍ਹ 18 ਨਵੰਬਰ ਨੂੰ ਰੋਹਤਕ ਤੋਂ ਬਾਰਾਤ ਲੈ ਕੇ ਮੇਰਠ ਗਿਆ। ਉਹ ਇੱਕ ਮਰਸੀਡੀਜ਼ ਵਿੱਚ ਪਹੁੰਚਿਆ। ਜਿਵੇਂ ਹੀ ਲਾੜਾ ਸਾਹਿਲ ਮਰਸੀਡੀਜ਼ ਕਾਰ ਵਿੱਚ ਰਿਜ਼ੋਰਟ ਪਹੁੰਚਿਆ, ਪਰਿਵਾਰ ਅਤੇ ਰਿਸ਼ਤੇਦਾਰ ਨੇ ਢੋਲ ਅਤੇ ਡੀਜੇ ਸੰਗੀਤ ਤੇ ਨੱਚ ਕੇ ਖੂਬ ਖੁਸ਼ੀ ਮਨਾਈ। ਅੰਨੂ ਦੇ ਪਰਿਵਾਰ ਨੇ ਬਰਾਤ ਦਾ ਗੀਤਾਂ ਨਾਲ ਸ਼ਾਨਦਾਰ ਸਵਾਗਤ ਕੀਤਾ, ਜਿਸ ਨਾਲ ਵਿਆਹ ਦੀ ਰੰਗਤ ਹੋਰ ਵੀ ਵਧ ਗਈ।ਰਿਜ਼ੋਰਟ ਨੂੰ ਸੁੰਦਰ ਫੁੱਲਾਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ, ਜਿਸ ਨਾਲ ਮਾਹੌਲ ਹੋਰ ਵੀ ਸ਼ਾਨਦਾਰ ਹੋ ਗਿਆ ਸੀ। ਵਰ ਮਾਲਾ ਦੀ ਰਸਮ ਦੌਰਾਨ ਸਾਹਿਲ ਨੇ ਅਨੂ ਉੱਤੇ 10 ਰੁਪਏ ਦੇ ਨੋਟਾਂ ਦੇ ਦੋ ਬੰਡਲ ਸੁੱਟੇ। ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ਅੱਜ ਰੋਹਤਕ ਵਿਖੇ ਹੋਵੇਗੀ।

ਦੱਸ ਦਈਏ ਸਾਹਿਲ ਮੂਲ ਰੂਪ ਵਿੱਚ ਸਾਂਪਲਾ, ਰੋਹਤਕ ਦਾ ਰਹਿਣ ਵਾਲਾ ਹੈ ਅਤੇ ਵਰਤਮਾਨ ਵਿੱਚ ਜਨਤਾ ਕਲੋਨੀ, ਰੋਹਤਕ ਵਿੱਚ ਰਹਿੰਦਾ ਹੈ। ਸਾਹਿਲ ਖੁਦ ਇੱਕ ਕਿੱਕਬਾਕਸਰ ਹੈ ਅਤੇ ਚਾਰ ਵਾਰ ਰਾਸ਼ਟਰੀ ਚੈਂਪੀਅਨ ਰਹਿ ਚੁੱਕਾ ਹੈ। ਜੁਲਾਈ 2025 ਵਿੱਚ, ਸਾਹਿਲ ਨੇ ਛੱਤੀਸਗੜ੍ਹ ਵਿੱਚ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਦੱਸਣਯੋਗ ਹੈ ਕਿ ਸਾਹਿਲ ਦੇ ਪਰਿਵਾਰ ਦਾ ਅਮਰੀਕਾ ਵਿੱਚ ਇੱਕ ਕਾਰੋਬਾਰ ਹੈ। ਸਾਹਿਲ ਦੇ ਪਰਿਵਾਰ ਕੋਲ ਗੋਦਾਮ ਅਤੇ ਗੈਸ ਸਟੇਸ਼ਨ ਹਨ, ਜਿਨ੍ਹਾਂ ਦਾ ਪ੍ਰਬੰਧਨ ਉਸਦਾ ਭਰਾ ਇਸ ਸਮੇਂ ਕਰਦਾ ਹੈ। ਸਾਹਿਲ ਦੇ ਪਿਤਾ ਰਵੀ, ਕੇਂਦਰ ਸਰਕਾਰ ਦੇ EPFO ​​ਵਿਭਾਗ ਵਿੱਚ ਇੱਕ ਕਰਮਚਾਰੀ ਹਨ, ਜਦਕਿ ਉਸਦੀ ਮਾਂ ਮੁਕੇਸ਼ ਦੇਵੀ ਇੱਕ ਘਰੇਲੂ ਔਰਤ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment