ਮੁਹਾਲੀ : ਨਾਮਵਰ ਬਿਲਡਰ ਅਤੇ ਖਰੜ ਸਥਿਤ ਸੰਨੀ ਐਨਕਲੇਵ ਦੇ ਮਾਲਕ ਅਤੇ ਐੱਮ.ਡੀ. ਜਰਨੈਲ ਸਿੰਘ ਬਾਜਵਾ ਨੂੰ ਬੀਤੇ ਦਿਨ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਸਨੂੰ ਮੰਗਲਵਾਰ ਦੇਰ ਸ਼ਾਮ ਉਨ੍ਹਾਂ ਦੇ ਸੰਨੀ ਐਨਕਲੇਵ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਬਾਜਵਾ ਦੀ ਗ੍ਰਿਫ਼ਤਾਰੀ ਪੰਜਾਬ ਸਟੇਟ ਕੰਜ਼ਿਊਮਰ ਫੋਰਮ ਵੱਲੋਂ ਜਾਰੀ ਕੀਤੇ ਗ੍ਰਿਫ਼ਤਾਰੀ ਵਰੰਟਾਂ ਦੀ ਤਾਮੀਲ ਵਜੋਂ ਕੀਤੀ ਗਈ।
ਬਾਜਵਾ ਨੂੰ ਅੱਜ ਬੁੁੱਧਵਾਰ ਨੂੰ ਸੈਕਟਰ 37 ਸਥਿਤ ਕੰਜ਼ਿਊਮਰ ਕੋਰਟ ਚੰਡੀਗੜ੍ਹ ‘ਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਜਰਨੈਲ ਸਿੰਘ ਬਾਜਵਾ ਦੇ ਖਿਲਾਫ ਕਈ ਮੁਕੱਦਮੇ ਲੰਬਿਤ ਹਨ। ਪ੍ਰਾਪਰਟੀ ਦੇ ਸਬੰਧ ‘ਚ ਕਈ ਪਾਰਟੀਆਂ ਨੇ ਕੰਜ਼ਿਊਮਰ ਕੋਰਟ ‘ਚ ਬਾਜਵਾ ਦੇ ਖਿਲਾਫ ਪਹੁੰਚ ਕੀਤੀ ਸੀ। ਜਿਸ ਦੇ ਆਧਾਰ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।