ਟੋਕੀਓ: ਜਾਪਾਨ ਦੀ ਸ਼ਹਿਜ਼ਾਦੀ ਮਾਕੋ ਨੇ ਇੱਕ ਆਮ ਨਾਗਰਿਕ ਨਾਲ ਵਿਆਹ ਕਰਵਾ ਲਿਆ ਹੈ, ਜਿਸਦੇ ਚਲਦਿਆਂ ਉਨ੍ਹਾਂ ਨੇ ਆਪਣਾ ਸ਼ਾਹੀ ਦਰਜਾ ਗੁਆ ਦਿੱਤਾ ਹੈ। ਹਾਲਾਂਕਿ ਰਾਜਕੁਮਾਰੀ ਦੇ ਵਿਆਹ ਅਤੇ ਉਨ੍ਹਾਂ ਦਾ ਸ਼ਾਹੀ ਦਰਜਾ ਖਤਮ ਕਰਨ ਦੇ ਮੁੱਦੇ ‘ਤੇ ਜਨਤਕ ਰਾਏ ਵੰਡੀ ਹੋਈ ਹੈ। ਕੁੱਝ ਲੋਕ ਉਨ੍ਹਾਂ ਦਾ ਦਰਜਾ ਬਰਕਰਾਰ ਰੱਖਣ ਦੇ ਪੱਖ ਵਿੱਚ ਹਨ ਤਾਂ ਕਿਸੇ ਨੇ ਇਸ ਨੂੰ ਖਤਮ ਕਰਨ ਦੇ ਫੈਸਲੇ ਨੂੰ ਠੀਕ ਠਹਿਰਾਇਆ ਹੈ।
ਇੰਪੀਰੀਅਲ ਹਾਊਸਹੋਲਡ ਏਜੰਸੀ ਨੇ ਦੱਸਿਆ ਕਿ ਮਾਕੋ ਅਤੇ ਉਸ ਦੇ ਮਿੱਤਰ ਕੇਈ ਕੋਮੁਰੋ ਦੇ ਵਿਆਹ ਦੇ ਦਸਤਾਵੇਜ਼ ਮੰਗਲਵਾਰ ਸਵੇਰੇ ਮਹਿਲ ਅਧਿਕਾਰੀ ਵੱਲੋਂ ਪੇਸ਼ ਕੀਤੇ ਗਏ ਸਨ। ਮਾਕੋ ਨੇ ਇੱਕ ਪ੍ਰੈੱਸ ਵਾਰਤਾ ਵਿੱਚ ਕਿਹਾ, ‘ਮੇਰੇ ਲਈ ਕੇਈ ਕੋਮੁਰੋ ਬੇਸ਼ਕੀਮਤੀ ਹੈ। ਆਪਣੇ ਪਿਆਰ ਨੂੰ ਹੋਰ ਮਜਬੂਤ ਕਰਨ ਲਈ ਵਿਆਹ ਜਰੂਰੀ ਸੀ।
ਕੋਮੁਰੋ ਨੇ ਇਸ ਦੇ ਜਵਾਬ ਵਿੱਚ ਕਿਹਾ, ‘ਮੈਂ ਮਾਕੋ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਪੂਰੀ ਜ਼ਿੰਦਗੀ ਆਪਣੇ ਪਿਆਰ ਦੇ ਨਾਲ ਬਿਤਾਉਣਾ ਚਾਹੁੰਦਾ ਹਾਂ।’ ਕੋਮੁਰੋ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਅਤੇ ਮਾਕੋ ਖੁਸ਼ੀ ਅਤੇ ਮੁਸ਼ਕਿਲ ਦੀ ਘੜੀ ਵਿੱਚ ਇੱਕ – ਦੂੱਜੇ ਦਾ ਸਾਥ ਦੇਣਗੇ।