ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅੱਜ ਇੱਕ ਜਪਾਨੀ ਡੇਲੀਗੇਸ਼ਨ ਨੇ ਮੁਲਾਕਾਤ ਕੀਤੀ ਅਤੇ ਹਰਿਆਣਾ ਵਿੱਚ ਲਗਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਸ ‘ਤੇ ਚਰਚਾ ਹੋਈ। ਡੇਲੀਗੇਸ਼ਨ ਵਿੱਚ ਫੁਮਿਓ ਸਸ਼ੀਡਾ ਚੇਅਰਮੈਨ, ਕਾਜੂਨੁਬੋ ਮਿਯਾਕੇ, ਗੁਆਨ ਜੈਮਿਨ ਜਨਰਲ ਮੇਨੇਸਰ ਏਟੀਐਲ ਤੇ ਸੁਮਿਤ ਸ਼ਾਮਿਲ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਦਸਿਆ ਕਿ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਤੇ ਵਿਦੇਸ਼ੀ ਨਿਵੇਸ਼ਕਾਂ ਦੀ ਮਦਦ ਲਈ ਵਿਦੇਸ਼ ਸਹਿਯੋਗ ਵਿਭਾਗ ਸਥਾਪਿਤ ਕੀਤਾ ਗਿਆ ਹੈ। ਅਨੇਕ ਵੱਡੀ ਕੰਪਨੀਆਂ ਅੱਜ ਹਰਿਆਣਾ ਵਿੱਚ ਆਪਣੇ ਪ੍ਰੋਜੈਕਟਸ ਲਗਾਉਣ ਦੀ ਇਛੁੱਕ ਹੈ। ਸਰਕਾਰ ਨੇ ਨਿਵੇਸ਼ਕਾਂ ਦੇ ਲਈ ਬਿਹਤਰ ਇੰਫ੍ਰਾਸਟਕਚਰ ਤੇ ਕਨੈਕਟੀਵਿਟੀ ਦੀ ਸਹੂਲਤ ਉਪਲਬਧ ਕਰਾਈ ਹੈ ਜਿਸ ਦੇ ਚੱਲਦੇ ਅੱਜ ਗੁਰੂਗ੍ਰਾਮ ਸਮੇਤ ਐਨਸੀਆਰ ਰੀਜਨ ਵਿਚ ਅਨੇਕ ਨਾਮੀ ਕੰਪਨੀਆਂ ਨਿਵੇਸ਼ ਕਰਨ ਦੀ ਇਛੁੱਕ ਹਨ ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟਸ ਨੂੰ ਸ਼ੁਰੂ ਕਰਨ ਲਈ ਜਰੂਰੀ ਸਾਰੀ ਤਰ੍ਹਾ ਦੀ ਸਹੂਲਤਾਂ ਹੁਣ ਇਕ ਛੱਤ ਦੇ ਹੇਠਾਂ ਉਪਲਬਧ ਹੋ ਰਹੀ ਹੈ। ਇਸੀ ਦੇ ਚੱਲਦੇ ਹਰਿਆਣਾ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਗਈ ਹੈ।
ਡੇਲੀਗੇਸ਼ਨ ਨੇ ਦਸਿਆ ਕਿ ਜਪਾਨੀ ਕੰਪਨੀ ਟੀਡੀਕੇ ਸੋਹਨਾ ਵਿਚ ਵੱਡਾ ਪਲਾਂਟ ਲਗਾ ਰਹੀ ਹੈ। ਇਸ ਤੋਂ ਨਾਂ ਸਿਰਫ ਨੌਜੁਆਨਾਂ ਨੂੰ ਰੁਜਗਾਰ ਉਪਲਬਧ ਹੋਵੇਗਾ ਸਗੋ ਸੂਬੇ ਦੀ ਅਰਥਵਿਵਸਥਾ ਵਿਚ ਵੀ ਵਾਧਾ ਹੋਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।