ਟਰੱਕ ਪਲਟਣ ਕਾਰਨ 16 ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ

TeamGlobalPunjab
2 Min Read

ਜਲਗਾਓਂ: ਸੋਮਵਾਰ ਨੂੰ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ‘ਚ ਇਕ ਟਰੱਕ ਪਲਟਣ ਕਾਰਨ 16 ਮਜ਼ਦੂਰਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਜ਼ਿਲ੍ਹੇ ਦੇ ਅਭੋਦਾ, ਕਰਹਲਾ ਅਤੇ ਰਾਵੇਰ ਦੇ ਮਜ਼ਦੂਰ ਸਨ। ਪੁਲੀਸ ਦਾ ਕਹਿਣਾ ਹੈ ਕਿ ਇਹ ਹਾਦਸਾ ਦੇਰ ਰਾਤ ਕਿੰਗੋ ਪਿੰਡ ਨੇੜ੍ਹੇ ਇਕ ਮੰਦਿਰ ਕੋਲ ਵਾਪਰਿਆ।

ਟਰੱਕ ਪਪੀਤੇ ਲੈ ਕੇ ਧੂਲੇ ਤੋਂ ਯਾਵਲ ਤਹਿਸੀਲ ਜਾ ਰਿਹਾ ਸੀ ਕਿ ਇਸੇ ਦੌਰਾਨ ਸੜਕ ਵਿਚਾਲੇ ਟੋਇਆ ਆ ਗਿਆ ਤੇ ਡਰਾਈਵਰ ਟਰੱਕ ’ਤੋਂ ਸੰਤੁਲਨ ਗੁਆ ਬੈਠਾ ਤੇ ਟਰੱਕ ਪਲਟ ਗਿਆ। ਪੁਲੀਸ ਮੁਤਾਬਕ ਇਸ ਹਾਦਸੇ ਵਿੱਚ 16 ਮਜ਼ਦੂਰਾਂ ਦੀ ਮੌਤ ਹੋਈ ਹੈ ਤੇ ਪੰਜ ਮਜ਼ਦੂਰ ਗੰਭੀਰ ਜ਼ਖ਼ਮੀ ਹੋਏ ਹਨ, ਜੋ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਲਗਾਓਂ ਜ਼ਿਲ੍ਹੇ ਵਿੱਚ ਟਰੱਕ ਪਲਟਣ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟਾਇਆ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਉਮੀਦ ਜਤਾਈ। ਕੋਵਿੰਦ ਨੇ ਟਵੀਟ ਵਿੱਚ ਕਿਹਾ, ਮਹਾਰਾਸ਼ਟਰ ਦੇ ਜਲਗਾਓਂ ‘ਚ ਮਜ਼ਦੂਰਾਂ, ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਜਾ ਰਹੇ ਟਰੱਕ ਪਲਟਣ ਕਾਰਨ ਕਈ ਲੋਕਾਂ ਦੀ ਮੌਤ ਦੀ ਖਬਰ ਸੁਣ ਕੇ ਕਾਫ਼ੀ ਦੁਖੀ ਹਾਂ।

Share This Article
Leave a Comment