ਜਲੰਧਰ: ਸ਼ਹਿਰ ਵਿੱਚ ਕੋਰੋਨਾ ਲਗਾਤਾਰ ਜਾਨਲੇਵਾ ਹੁੰਦਾ ਜਾ ਰਿਹਾ ਹੈ, ਸ਼ੁੱਕਰਵਾਰ ਨੂੰ ਕੋਰੋਨਾ ਦੇ ਪਹਿਲੀ ਵਾਰ 78 ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਹੁਣ ਕੋਰੋਨਾ ਦੇ ਕੁੱਲ 496 ਮਾਮਲੇ ਹੋ ਗਏ ਹਨ ਇਸ ਤੋਂ ਪਹਿਲਾਂ ਵੀਰਵਾਰ ਨੂੰ ਇੱਕ ਮਹਿਲਾ ਸਣੇ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਪੁਲਿਸ ਮੁਲਾਜ਼ਮਾਂ ਸਣੇ ਨੌਂ ਲੋਕ ਪਾਜਿਟਿਵ ਪਾਏ ਗਏ ਸਨ।
ਮਰਨ ਵਾਲਿਆਂ ‘ਚ ਇੱਕ ਭੋਗਪੁਰ ਦੇ ਪਿੰਡ ਪਚਰੰਗਾ ਦੀ 30 ਸਾਲਾ ਮਹਿਲਾ ਅਤੇ ਗਲੋਬ ਕਲੋਨੀ ਦਾ ਰਹਿਣ ਵਾਲਾ ਇੱਕ 52 ਸਾਲਾ ਬਜ਼ੁਰਗ ਵੀ ਸ਼ਾਮਲ ਹਨ। ਹਾਲਾਂਕਿ ਸਿਹਤ ਵਿਭਾਗ ਸਿਰਫ ਇੱਕ ਤੀਵੀਂ ਦੀ ਮੌਤ ਦਾ ਦਾਅਵਾ ਹੀ ਕਰ ਰਿਹਾ ਹੈ। ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦੀ ਗਿਣਤੀ 14 ਤੇ ਮਰੀਜ਼ਾਂ ਦੀ ਗਿਣਤੀ 418 ਤੱਕ ਪਹੁੰਚ ਗਈ ਹੈ। ਉੱਥੇ ਹੀ ਵੀਰਵਾਰ ਨੂੰ ਦੋ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਵਿੱਚ ਆਈਸੋਲੇਟ ਕੀਤਾ ਗਿਆ।