ਲੁਧਿਆਣਾ: ਜਲੰਧਰ ਦੀ ਮਹਿਲਾ ਦੀ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਡੀਐਮਸੀਐਚ ਵਿੱਚ ਮੌਤ ਹੋ ਗਈ। ਮਹਿਲਾ ਪੰਜ ਜੂਨ ਨੂੰ ਭਰਤੀ ਹੋਈ ਸੀ ਅਤੇ ਛੇ ਜੂਨ ਨੂੰ ਉਸਦੀ ਰਿਪੋਰਟ ਪਾਜ਼ਿਟਿਵ ਆਈ ਸੀ। ਹੁਣ ਤੱਕ ਦੂੱਜੇ ਜ਼ਿਲ੍ਹਿਆਂ ਨਾਲ ਸਬੰਧਤ ਅੱਠ ਮਰੀਜ਼ ਲੁਧਿਆਣਾ ਦੇ ਵੱਖ – ਵੱਖ ਹਸਪਤਾਲਾਂ ਵਿੱਚ ਦਮ ਤੋੜ ਚੁੱਕੇ ਹਨ, ਜਦਕਿ ਲੁਧਿਆਣਾ ਵਿੱਚ 11 ਕੋਰੋਨਾ ਸੰਕਰਮਿਤ ਮਰੀਜ਼ਾ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਮਹਿਲਾ ਸ਼ੂਗਰ ਅਤੇ ਹਾਰਟ ਦੀ ਮਰੀਜ਼ ਸੀ।
ਡੀਐਮਸੀਐਚ ਦੇ ਮੈਡੀਕਲ ਸੁਪਰਿਟੇਂਡੈਂਟ ਡਾ.ਅਸ਼ਵਿਨੀ ਚੌਧਰੀ ਦੇ ਮੁਤਾਬਕ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਹੀ ਮਹਿਲ ਵੈਂਟੀਲੇਟਰ ‘ਤੇ ਸੀ। ਇਸ ਤੋਂ ਪਹਿਲਾਂ ਲੁਧਿਆਣਾ ਦੀ ਮਹਿਲਾ ਦੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ) ਚੰਡੀਗੜ੍ਹ ਵਿੱਚ ਮੌਤ ਹੋ ਗਈ ਸੀ ਉਸ ਨੂੰ ਲੁਧਿਆਣਾ ਦੇ ਕਈ ਹਸਪਤਾਲਾਂ ਨੇ ਵੈਂਟੀਲੇਟਰ ਨਾਂ ਹੋਣ ‘ਤੇ ਦਾਖਲ ਨਹੀਂ ਕੀਤਾ ਸੀ।