ਚੰਡੀਗੜ੍ਹ : ਕੋਲਕਾਤਾ ਵਿਖੇ ਹੋਏ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਪੀਜੀਆਈ ਪਹੁੰਚੀ ਗਈ ਹੈ। ਉਸਦੇ ਪਿਤਾ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੁਣ ਸਪੱਸ਼ਟ ਹੋ ਜਾਵੇਗਾ ਕਿ ਉਸਦੇ ਪੁੱਤਰ ਦਾ ਪੁਲਿਸ ਨਾਲ ਸੱਚੀ ਮੁਕਾਬਲਾ ਹੋਇਆ ਸੀ ਜਾਂ ਫਿਰ ਝੂਠਾ ਐਨਕਾਊਂਟਰ ਬਣਾਇਆ ਗਿਆ ਸੀ।
ਬੀਤੇ ਦਿਨੀਂ ਪੰਜਾਬ-ਹਰਿਆਣਾ ਹਾਈਕੋਰਟ ਨੇ ਗੈਂਗਸਟਰ ਜੈਪਾਲ ਭੁੱਲਰ ਦਾ ਮੁੜ ਤੋਂ ਪੋਸਟਮਾਰਟਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਜੈਪਾਲ ਭੁੱਲਰ ਦੇ ਪਿਤਾ ਇਹ ਸ਼ੱਕ ਜਤਾ ਰਹੇ ਹਨ ਕਿ ਜੈਪਾਲ ਭੁੱਲਰ ਦਾ ਐਨਕਾਊਂਟਰ ਕਰਨ ਤੋਂ ਪਹਿਲਾਂ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ । ਉਨ੍ਹਾਂ ਇਹ ਵੀ ਸ਼ੱਕ ਜਤਾਇਆ ਸੀ ਕਿ ਜੈਪਾਲ ਭੁੱਲਰ ਦੀਆਂ ਕੁਝ ਹੱਡੀਆਂ ਮਾਰ-ਕੁੱਟ ਕਰਦੇ ਹੋਏ ਤੋੜ ਦਿੱਤੀਆਂ ਗਈਆਂ, ਉਸ ਤੋਂ ਬਾਅਦ ਉਸਦਾ ਐਨਕਾਊਂਟਰ ਕੀਤਾ ਗਿਆ।