ਓਨਟਾਰੀਓ: ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਪਿਤਾ ਬਣ ਗਏ ਹਨ। ਜਗਮੀਤ ਸਿੰਘ ਦੀ ਪਤਨੀ ਗੁਰਕਿਰਨ ਨੇ ਧੀ ਨੂੰ ਜਨਮ ਦਿੱਤਾ ਹੈ। ਜੋੜੇ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ।
ਜਗਮੀਤ ਸਿੰਘ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ‘ਗੁਰਕਿਰਨ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ 3 ਜਨਵਰੀ 2022 ਨੂੰ ਆਪਣੇ ਪਰਿਵਾਰ ‘ਚ ਬੱਚੇ ਦਾ ਸੁਆਗਤ ਕੀਤਾ। ਸਾਡੀ ਧੀ ਮੇਰੇ ਜਨਮਦਿਨ ਦਾ ਤੋਹਫ਼ਾ ਹੈ। ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ।
View this post on Instagram
ਉੱਥੇ ਹੀ ਗੁਰਕਿਰਨ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਇੱਕ ਵੱਖਰੀ ਭਾਵਨਾ’। ਗੁਰਕਿਰਨ ਕੌਰ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ। 42 ਸਾਲਾ ਸਿੰਘ ਅਤੇ 31 ਸਾਲਾ ਕੌਰ ਸਿੱਧੂ ਫਰਵਰੀ 2018 ਵਿਚ ਦੋਵੇਂ ਵਿਆਹ ਦੇ ਬੰਧਨ ਵਿਚ ਬੱਝੇ ਸਨ।