ਮਜੀਠਾ ਤੋਂ ਚੋਣ ਲੜ ਚੁੱਕੇ ਜੱਗਾ ਮਜੀਠੀਆ ਕਾਂਗਰਸ ਛੱਡ ‘ਆਪ’ ‘ਚ ਹੋਏ ਸ਼ਾਮਿਲ

Rajneet Kaur
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਮਾਝਾ ਖੇਤਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਮਾਝੇ ਦੀ ਮੰਨੀ-ਪ੍ਰਮੰਨੀ ਸ਼ਖਸੀਅਤ ਅਤੇ ਮਜੀਠਾ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਜਗਵਿੰਦਰ ਪਾਲ ਸਿੰਘ ਉਰਫ ਜੱਗਾ ਮਜੀਠੀਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। CM  ਮਾਨ ਨੇ ਰਸਮੀ ਤੋਰ ਤੇ ਜੱਗਾ ਨੂੰ ਪਾਰਟੀ ‘ਚ ਸ਼ਾਮਿਲ ਕਰਾਇਆ ਅਤੇ ਸਵਾਗਤ ਕੀਤਾ।

ਫਿਲਹਾਲ  ਅਜੇ ਤੱਕ ਜਗਵਿੰਦਰ ਪਾਲ ਸਿੰਘ ਦੀ ਇਹ ਟਿੱਪਣੀ ਨਹੀਂ ਆਈ ਹੈ ਕਿ ਉਨ੍ਹਾਂ ਨੇ ਕਾਂਗਰਸ ਦਾ ਸਾਥ ਕਿਉਂ ਛੱਡਿਆ। ਸੂਬੇ ‘ਚ ਨਗਰ ਨਿਗਮ ਚੋਣਾਂ ਅਤੇ ਅਗਲੀ ਵਾਰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਕਈ ਵੱਡੇ ਨੇਤਾ ਅਤੇ ਪ੍ਰਮੁੱਖ ਹਸਤੀਆਂ ਦਾ ਰੁਖ ਆਮ ਆਦਮੀ ਪਾਰਟੀ ਵੱਲ ਹੋ ਰਿਹਾ ਹੈ। ਜੱਗਾ ਮਜੀਠੀਆ ਦਾ ‘ਆਪ’ ‘ਚ ਸਵਾਗਤ ਕਰਨ ਤੋਂ ਬਾਅਦ ਮੁਖਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਤੋਂ ਬਹੁਤ ਖੁਸ਼ ਹਨ।

ਦਸ ਦਈਏ ਕਿ  ਜਗਵਿੰਦਰ ਪਾਲ ਸਿੰਘ ਜੱਗਾ 1987 ਤੋਂ ਕਾਂਗਰਸੀ ਵਰਕਰ ਸਨ ਅਤੇ 1992 ਵਿੱਚ ਕੌਂਸਲਰ ਚੁਣੇ ਗਏ ਸਨ।ਉਹ 1999 ਵਿੱਚ ਯੂਥ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸਨ ਅਤੇ 2000 ਦੇ ਸ਼ੁਰੂ ਵਿੱਚ ੳਨਾਂ ਨੂੰ।ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ। ਉਨ੍ਹਾਂ ਨੇ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ‘ਤੇ ਲੜੀਆਂ ਸਨ। 3 ਦਹਾਕਿਆਂ ਤੋਂ ਵੱਧ ਦਾ ਰਾਜਨੀਤਿਕ ਕੈਰੀਅਰ ਅਤੇ ਤਜ਼ਰਬਾ ਹੋਣ ਕਾਰਨ ਉਨ੍ਹਾਂ ਦੀ ਮਜੀਠਾ ਵਿੱਚ ਬਹੁਤ ਚੰਗੀ ਪਕੜ ਅਤੇ ਪ੍ਰਭਾਵ ਹੈ।

 

Share This Article
Leave a Comment