ਨਿਊਜ਼ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਦੌਰੇ ‘ਤੇ ਸਨ। ਇੱਥੇ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਅਤੇ ਧੀ ਇਵਾਂਕਾ ਟਰੰਪ ਵੀ ਆਈ ਸਨ। ਟਰੰਪ ਅਤੇ ਮੇਲਾਨੀਆ ਤੋਂ ਇਲਾਵਾ ਇਵਾਂਕਾ ਨੇ ਵੀ ਭਾਰਤ ਆ ਕੇ ਖੂਬ ਸੁਰਖੀਆਂ ਬਟੋਰੀਆਂ। ਇਵਾਂਕਾ ਬਹੁਤ ਖੂਬਸੂਰਤ ਹਨ ਤੇ ਨਾਲ ਹੀ ਭਾਰਤ ਵਿੱਚ ਉਨ੍ਹਾਂ ਦੇ ਫ਼ੈਸ਼ਨ ਨੂੰ ਲੋਕ ਬਹੁਤ ਸਰਾਹ ਰਹੇ ਹਨ।
ਇਵਾਂਕਾ ਦੇ ਫ਼ੈਸ਼ਨ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਆਪਣਾ ਹੇਅਰ ਸਟਾਈਲ ਬਾਲੀਵੁੱਡ ਦੀ ਮਸ਼ਹੂਰ ਮੇਕਅੱਪ ਆਰਟਿਸਟ ਅਨੁ ਕੌਸ਼ਿਕ ਤੋਂ ਕਰਵਾਇਆ ਸੀ। ਅਨੁ ਕੌਸ਼ਿਕ ਨੇ ਇਵਾਂਕਾ ਦੇ ਨਾਲ ਸੋਸ਼ਲ ਮੀਡੀਆ ‘ਤੇ ਆਪਣੀ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਵਾਂਕਾ ਦਾ ਹੇਅਰ ਸਟਾਈਲ ਕਰਦੇ ਹੋਏ ਉਹ ਬਹੁਤ ਮਾਣ ਮਹਿਸੂਸ ਕਰ ਰਹੀ ਸਨ।
https://www.instagram.com/p/B8_g2RJhqnm/
ਅਨੁ ਕੌਸ਼ਿਕ ਬਾਲੀਵੁੱਡ ਦੀ ਮਸ਼ਹੂਰ ਮੇਕਅੱਪ ਆਰਟਿਸਟ ਹਨ ਉਨ੍ਹਾਂ ਨੇ ਪ੍ਰਿਅੰਕਾ ਚੋਪੜਾ, ਐਸ਼ਵਰਿਆ ਰਾਏ ਅਤੇ ਕਰੀਨਾ ਕਪੂਰ ਵਰਗੀ ਕਈ ਮਸ਼ਹੂਰ ਅਦਾਕਾਰਾਂ ਦਾ ਮੇਕਅੱਪ ਕੀਤਾ ਹੈ। ਇਵਾਂਕਾ ਨੇ ਹੈਦਰਾਬਾਦ ਵਿੱਚ ਜੋ ਡਰੈਸ ਪਹਿਨੀ ਸੀ ਉਸਨੂੰ ਅਨੀਤਾ ਡੋਂਗਰੇ ਨੇ ਡਿਜ਼ਾਇਨ ਕੀਤਾ ਸੀ।
https://www.instagram.com/p/B8_hGDLBPpq/
ਉੱਥੇ ਹੀ ਮੰਗਲਵਾਰ ਰਾਤ ਨੂੰ ਰਾਸ਼ਟਰਪਤੀ ਭਵਨ ਵਿੱਚ ਰਾਮਨਾਥ ਕੋਵਿੰਦ ਵੱਲੋਂ ਆਯੋਜਿਤ ਕੀਤੇ ਗਏ ਡਿਨਰ ‘ਤੇ ਇਵਾਂਕਾ ਅਨਾਰਕਲੀ ਸੂਟ ਵਿੱਚ ਪਹੁੰਚੀ। ਭਾਰਤ ਵਿੱਚ ਆਪਣੇ ਦੌਰੇ ਦੇ ਖਤਮ ਹੋਣ ਤੋਂ ਕੁੱਝ ਦੇਰ ਪਹਿਲਾਂ ਉਹ ਭਾਰਤੀ ਡਿਜ਼ਾਇਨਰ ਰੋਹੀਤ ਬਲ ਦੇ ਡਿਜ਼ਾਇਨਰ ਅਨਾਰਕਲੀ ਸੂਟ ਵਿੱਚ ਨਜ਼ਰ ਆਈ।
https://www.instagram.com/p/Bl49LMlg46_/
ਦੱਸ ਦਈਏ ਕਿ ਇਵਾਂਕਾ ਨੇ ਮਾਡਲਿੰਗ, ਟੀਵੀ ਇੰਡਸਟਰੀ, ਸੋਸ਼ਲ ਸਰਵਿਸ ਅਤੇ ਬਿਜ਼ਨਸ ਵਿੱਚ ਵੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਇਵਾਂਕਾ ਡੋਨਲਡ ਟਰੰਪ ਦੀ ਪਹਿਲੀ ਪਤਨੀ ਇਵਾਂਕਾ ਦੀ ਧੀ ਹਨ। ਇਵਾਂਕਾ ਦਾ ਜਨਮ 30 ਅਕਤੂਬਰ 1981 ਨੂੰ ਨਿਊਯਾਰਕ ਵਿੱਚ ਹੋਇਆ ਹੈ।