ਮਹਾਰਾਸ਼ਟਰ ਦੇ ਦੋ ਪਿੰਡਾਂ ‘ਚ ਅਸਮਾਨ ਤੋਂ ਡਿੱਗੀਆਂ ਸਿੰਲਡਰ ਵਰਗੀਆਂ ਵਸਤਾਂ

TeamGlobalPunjab
1 Min Read

ਨਾਗਪੁਰ: ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚ ਅਸਮਾਨ ਤੋਂ ਕੁਝ ਅਣਪਛਾਤੀ ਵਸਤੂਆਂ ਡਿੱਗਣ ਤੋਂ ਬਾਅਦ ਸਿੰਦੇਵਾਹੀ ਤਹਿਸੀਲ ਦੇ ਦੋ ਪਿੰਡਾਂ ਵਿੱਚ ਲੋਹੇ ਦੇ ਕੜੇ ਅਤੇ ਸਿਲੰਡਰ ਵਰਗੀਆਂ ਵਸਤੂਆਂ ਮਿਲੀਆਂ ਹਨ। ਚੰਦਰਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਅਜੈ ਗੁਲਹਾਨੇ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਸ਼ਨਿਚਰਵਾਰ ਸ਼ਾਮ ਕਰੀਬ 7.50 ਵਜੇ ਸਿੰਦੇਵਾਹੀ ਤਹਿਸੀਲ ਦੇ ਲਾਡਬੋਰੀ ਪਿੰਡ ਵਿੱਚ ਖੁੱਲ੍ਹੀ ਥਾਂ ਵਿੱਚ ਲੋਹੇ ਦਾ ਕੜਾ ਦੇਖਿਆ। ਉਨ੍ਹਾਂ ਕਿਹਾ, ‘ਲੋਹੇ ਦਾ ਰਿੰਗ ਪਹਿਲਾਂ ਨਹੀਂ ਸੀ, ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਹ ਕੱਲ੍ਹ ਅਸਮਾਨ ਤੋਂ ਡਿੱਗਿਆ ਹੋ ਸਕਦਾ ਹੈ।

ਮੁੰਬਈ  ਦੇ ਡਿਜ਼ਾਸਟਰ ਮੈਨੇਜਮੈਂਟ ਕੰਟਰੋਲ ਰੂਮ ਨੂੰ ਵੀ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਹੁਣ ਇੱਥੋਂ ਦੀ ਟੀਮ ਚੰਦਰਪੁਰ ਪਿੰਡ ਦਾ ਦੌਰਾ ਕਰ ਸਕਦੀ ਹੈ।ਗੋਲੇ ਦਾ ਵਿਆਸ ਇੱਕ ਤੋਂ ਡੇਢ ਫੁੱਟ ਹੈ ਤੇ ਇਸ ਨੂੰ ਜਾਂਚ ਲਈ ਰੱਖਿਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ, “ਅਸੀਂ ਜੂਨੀਅਰ ਮਾਲ ਅਫ਼ਸਰਾਂ ਨੂੰ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਇਹ ਪਤਾ ਲਗਾਉਣ ਲਈ ਭੇਜਿਆ ਹੈ ਕਿ ਕੀ ਕਿਸੇ ਪਿੰਡ ਵਿੱਚ ਕੋਈ ਹੋਰ ਵਸਤੂ ਡਿੱਗੀ ਹੈ।

ਦਸ ਦਈਏ ਕਿ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਰਾਤ ਸਮੇਂ ਅਸਮਾਨ ਵਿੱਚ ਬਿਜਲੀ ਦੀ ਚਮਕ ਵਰਗੀ ਲਕੀਰ ਦਾ ਇੱਕ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਿਆ । ਜਿਸਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

 

Share This Article
Leave a Comment