ਨਿਊਜ਼ ਡੈਸਕ: ਚੀਨ, ਇਰਾਨ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਦਾ ਕਹਿਰ ਇਟਲੀ ‘ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਇਟਲੀ ‘ਚ ਵਾਇਰਸ ਨਾਲ 475 ਲੋਕਾਂ ਦੀ ਮੌਤ ਹੋ ਗਈ।
ਇਸ ਅੰਕੜੇ ਦੇ ਨਾਲ ਹੀ ਇਟਲੀ ‘ਚ ਕੁੱਲ 2,978 ਮੌਤਾਂ ਹੋ ਗਈਆਂ ਹਨ। ਇਟਲੀ ‘ਚ ਹੁਣ ਤਕ ਕੋਰੋਨਾ ਵਾਇਰਸ ਨਾਲ 35,713 ਲੋਕ ਪੀੜਤ ਹਨ।
ਇਟਲੀ ‘ਚ ਲਾਗਤਾਰ ਵੱਧ ਰਹੇ ਮੌਤਾਂ ਦੇ ਅੰਕੜੇ ਵੱਡੇ ਸਵਾਲ ਖੜੇ ਕਰ ਰਹੇ ਹਨ ਕਿ ਆਖਰ ਬਾਕੀ ਦੇਸ਼ਾਂ ਦੀ ਤੁਲਨਾ ‘ਚ ਇੱਥੇ ਹਾਲਾਤ ਕਿਉਂ ਜ਼ਿਆਦਾ ਵਿਗੜੇ ਹੋਏ ਹਨ। ਅਜਿਹੇ ‘ਚ ਸਵਾਲ ਸਾਰੇ ਪ੍ਰਸ਼ਾਸਨ ਦੀ ਕਾਰਗੁਜਾਰੀ ਵੱਲ ਵੱਧ ਰਹੇ ਹਨ।
ਕੋਰੋਨਾ ਵਾਇਰਸ ਦਾ ਅਸਰ ਬਜ਼ੁਰਗਾਂ ‘ਤੇ ਵੱਧ ਪੈ ਰਿਹਾ ਹੈ। ਇਟਲੀ ‘ਚ 65 ਸਾਲ ਤੋਂ ਉਪਰ ਲੋਕਾਂ ਦੀ ਗਿਣਤੀ ਇੱਕ ਚੌਥਾਈ ਹੈ। ਇਟਲੀ ਵਿੱਚ ਜ਼ਿਆਦਾਤਰ ਜਾਨਾਂ 80 ਤੋਂ 100 ਦੇ ਉਮਰ ਵਾਲੇ ਲੋਕਾਂ ਦੀਆਂ ਹੋਈਆਂ ਹਨ।