ਅਮਰੀਕਾ ਅਤੇ ਕੈਨੇਡਾ ਅੰਦਰ ਇਹ ਪ੍ਰਜਾਤੀ ਹੋ ਰਹੀ ਹੈ ਦਿਨ-ਬ-ਦਿਨ ਖਤਮ? ਰਿਪੋਰਟ

TeamGlobalPunjab
2 Min Read

ਖ਼ਬਰ ਹੈ ਕਿ ਉਤਰੀ ਅਮਰੀਕਾ ਅੰਦਰ ਪਿਛਲੇ 50 ਸਾਲਾਂ ‘ਚ ਪਰਿੰਦਿਆਂ ਦੀ ਸੰਖਿਆ 3 ਅਰਬ ਤੱਕ ਘਟ ਗਈ ਹੈ। ਅਮਰੀਕਾ ਅਤੇ ਕੈਨੇਡਾ ਅੰਦਰ 5 ਦਹਾਕਿਆਂ ‘ਚ ਪਹਿਲਾਂ 10.1 ਅਰਬ ਚਿੜੀਆਂ ਸਨ ਜਿਹੜੀਆਂ ਕਿ ਹੁਣ ਘਟ ਕੇ 7.2 ਅਰਬ ਰਹਿ ਗਈਆਂ ਹਨ। ਇਸ ਦੀ ਪੁਸ਼ਟੀ ਕੀਤੀ ਹੈ ਇੱਕ ਕਾਰਨਲ ਯੂਨੀਵਰਸਿਟੀ ਦੀ ਰਿਸਰਚ ਨੇ। ਸਾਇੰਸ ਜਰਨਲ ‘ਚ ਪ੍ਰਕਾਸ਼ਿਤ ਇੱਕ ਸੋਧ ਅਨੁਸਾਰ ਇਸ ‘ਤੇ ਧਿਆਨ ਦੇਣ ਦੀ ਜਰੂਰਤ ਹੈ।

ਖੋਜਕਾਰੀਆਂ ਮੁਤਾਬਿਕ ਇਨ੍ਹਾਂ ਚਿੜੀਆਂ ਦੀ ਸੰਖਿਆ ਮੌਸਮ ਦੇ ਰਾਡਾਰ ਦਾ ਇਸਤੇਮਾਲ ਕਰਕੇ ਇਕੱਠੀ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇੱਥੇ 1970 ਤੋਂ ਲੈ ਕੇ ਹੁਣ ਤੱਕ ਚਿੜੀਆਂ ਸਬੰਧੀ 13 ਸਰਵੇ ਕੀਤੇ ਗਏ ਜਿਸ ਵਿੱਚ 529 ਤਰ੍ਹਾਂ ਦੇ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਸਮਝਾਉਣ ਲਈ ਇੱਕ ਕੰਪਿਊਟਰ ਮਾਡਲ ਦੀ ਮਦਦ ਲਈ ਗਈ ਹੈ। ਖੋਜ ਕਾਰੀਆਂ ਦਾ ਕਹਿਣਾ ਹੈ ਕਿ ਤਿੰਨ ਚੌਥਾਈ ਪੰਛੀਆਂ ਦੀਆਂ ਪ੍ਰਜਾਤੀਆਂ ‘ਤੇ ਇਸ ਦਾ ਅਸਰ ਪਿਆ ਹੈ।

ਇੱਕ ਖੋਜਕਰਤਾ ਰੁਬੇਗਾ ਦਾ ਕਹਿਣਾ ਹੈ ਕਿ 3 ਅਰਬ ਪੰਛੀ ਜਿਹੜੇ ਕਿ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਤੇ ਇੰਸੋਫਿਲਾਇਟਸ ਵਰਗੀ ਬਿਮਾਰੀ ਫੈਲਾਉਣ ਵਾਲੇ ਕੀੜਿਆਂ ਨੂੰ ਖਾਂਦੇ ਸਨ ਉਹ ਦੁਨੀਆਂ ਤੋਂ ਖੁਦ ਹੀ ਚਲੇ ਗਏ ਹਨ। ਇਹ ਸੋਚਣ ਦਾ ਇੱਕ ਗੰਭੀਰ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਸਭ ਤੋਂ ਜਿਆਦਾ ਅਸਰ ਚਿੜੀਆਂ ‘ਤੇ ਪਿਆ ਹੈ। ਹਾਲਾਂਕਿ ਚਿੜੀਆਂ ਦੀ ਸੰਖਿਆ ਘਟ ਨਹੀਂ ਹੋ ਰਹੀ, ਜਿਵੇਂ ਕਿ ਬਲੂਬਰਡ ਦੀ ਆਬਾਦੀ ਵਧ ਰੀ ਹੈ। ਖੋਜ ਅਧਿਕਾਰੀਆਂ ਅਨੁਸਾਰ ਚਿੜੀਆਂ ਦਾ ਆਬਾਦੀ ਘਟਣ ਦਾ ਇੱਕ ਕਾਰਨ ਇਹ ਹੈ ਕਿ ਇਨ੍ਹਾਂ ਨੂੰ ਰਹਿਣ ਲਈ ਕੋਈ ਥਾਂ ਨਹੀਂ ਮਿਲ ਰਹੀ। ਸਾਲ 2015 ਦੀ ਇੱਕ ਰਿਸਰਚ ਨੂੰ ਦੇਖਿਆ ਜਾਵੇ ਤਾਂ ਅਮਰੀਕਾ ਅਤੇ ਕੈਨੇਡਾ ‘ਚ ਚਿੜੀਆਂ ਦੇ ਮਰਨ ਦਾ ਵੱਡਾ ਕਾਰਨ ਬਿੱਲੀਆਂ ਸਨ। ਇਸ ਤੋਂ ਇਲਾਵਾ 62.4 ਕਰੋੜ ਪੰਛੀ ਖਿੜਕੀਆਂ ਨਾਲ ਟਕਰਾ ਕੇ ਅਤੇ 2.14 ਕਰੋੜ ਪੰਛੀ ਕਾਰਾਂ ਨਾਲ ਟਕਰਾ ਕੇ ਮਰ ਜਾਂਦੇ ਸਨ।

- Advertisement -

Share this Article
Leave a comment