ਚੇੱਨਈ: ਗਲੇਨ ਮੈਕਸਵੈੱਲ ‘ਤੇ ਆਈਪੀਐੱਲ ਲਈ ਧੜਾਧੜ ਬੋਲੀ ਲੱਗੀ ਹੈ। ਜਿਸ ਨਾਲ ਗਲੇਨ ਮੈਕਸਵੈੱਲ ਦੀ ਆਈਪੀਐਲ ‘ਚ ਇੱਕ ਵਾਰ ਫਿਰ ਲਾਟਰੀ ਲੱਗ ਗਈ। ਉਨ੍ਹਾਂ ਨੂੰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ RCB ਨੇ ਖਰੀਦਿਆ। ਗਲੇਨ ਮੈਕਸਵੈੱਲ ਨੂੰ ਬੰਗਲੌਰ ਨੇ 14 ਕਰੋੜ 25 ਲੱਖ ਰੁਪਏ ਵਿੱਚ ਖਰੀਦਿਆ।
2 ਕਰੋੜ ਰੁਪਏ ਦੇ ਬੇਸ ਪ੍ਰਾਇਜ ਵਾਲੇ ਮੈਕਸਵੈੱਲ ‘ਤੇ ਚੇੱਨਈ ਸੁਪਰ ਕਿੰਗਸ, ਕੋਲਕਾਤਾ ਨਾਈਟ ਰਾਈਡਰਸ ਅਤੇ ਆਰਸੀਬੀ ਦੇ ਵਿੱਚ ਬੋਲੀ ਲੱਗੀ ਅਤੇ 14.25 ਕਰੋੜ ਰੁਪਏ ਵਿੱਚ ਵਿਰਾਟ ਦੀ ਆਰਸੀਬੀ ਨੇ ਉਨ੍ਹਾਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ। ਪਿਛਲੇ ਸੀਜ਼ਨ ਕਿੰਗਸ ਇਲੈਵਨ ਪੰਜਾਬ ਲਈ ਮੈਕਸਵੈੱਲ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਅਜਿਹੇ ਵਿੱਚ ਪੰਜਾਬ ਨੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਸੀ। ਪਿੱਛਲੀ ਵਾਰ ਕਿੰਗਸ ਇਲੈਵਨ ਪੰਜਾਬ ਨੇ ਉਨ੍ਹਾਂ ਨੂੰ 10.75 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਅਜਿਹੇ ਵਿੱਚ ਇੱਕ ਵਾਰ ਫਿਰ ਉਨ੍ਹਾਂ ਦੀ ਲਾਟਰੀ ਲੱਗੀ ਹੈ।
Base Price – INR 2 Crore
Sold for – INR 14.25 Crore@Gmaxi_32 heads to @RCBTweets after a fierce bidding war. 😎🔥 @Vivo_India #IPLAuction pic.twitter.com/XKpJrlG5Cc
— IndianPremierLeague (@IPL) February 18, 2021
ਮੈਕਸਵੈੱਲ ਇਸ ਤੋਂ ਪਹਿਲਾਂ ਦਿੱਲੀ ਡੇਅਰਡੇਵਿਲਸ, ਮੁੰਬਈ ਇੰਡੀਅਨਸ ਅਤੇ ਕਿੰਗਸ ਇਲੈਵਨ ਪੰਜਾਬ ਲਈ ਖੇਲ ਚੁੱਕੇ ਹਨ। ਆਰਸੀਬੀ ਉਨ੍ਹਾਂ ਦੀ ਚੌਥੀ IPL ਟੀਮ ਹੋਵੇਗੀ।