INX Media Case: 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜੇ ਗਏ ਪੀ. ਚਿਦੰਬਰਮ

TeamGlobalPunjab
3 Min Read

ਨਵੀਂ ਦਿੱਲੀ: ਆਈਐੱਨਐਕਸ ਮੀਡੀਆ ਕੇਸ ‘ਚ ਗ੍ਰਿਫ਼ਤਾਰ ਹੋਏ ਕਾਂਗਰਸੀ ਆਗੂ ਪੀ.ਚਿਦਾਂਬਰਮ ਨੂੰ 19 ਸਤੰਬਰ ਤਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ  ਗਿਆ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਆਦੇਸ਼ ‘ਤੇ ਪੀ. ਚਿਦਾਂਬਰਮ ਨੂੰ 14 ਦਿਨਾਂ ਤੱਕ ਤਿਹਾੜ ਜੇਲ੍ਹ ‘ਚ ਰਹਿਣਾ ਪਵੇਗਾ। ਅਦਾਲਤ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਦੇ ਵੱਖਰੇ ਸੈੱਲ ‘ਚ ਰਖਿਆ ਜਾਵੇਗਾ। ਉਨ੍ਹਾਂ ਨੂੰ ਜੈੱਡ ਸਕਿਓਰਿਟੀ ਪ੍ਰਾਪਤ ਹੈ, ਇਸ ਲਈ ਜੇਲ੍ਹ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣਗੇ। ਪੀ . ਚਿਦਾਂਬਰਮ ਨੇ ਇਸ ਸਬੰਧੀ ਕੋਰਟ ‘ਚ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਕਾਨੂੰਨੀ ਹਿਰਾਸਤ ‘ਚ ਸੁਰੱਖਿਆ ਉਪਲਬਧ ਕਰਵਾਈ ਜਾਵੇ।
INX media case
ਦੱਸ ਦੇਈਏ ਆਈ. ਐੱਨ. ਐਕਸ ਮੀਡੀਆ ਕੇਸ ‘ਚ ਅੱਜ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵਿਚ ਇਸ ਕੇਸ ਦੀ ਸੁਣਵਾਈ ਹੋਈ। ਸੀ. ਬੀ. ਆਈ. ਅਦਾਲਤ ਨੇ ਚਿਦਾਂਬਰਮ ਦੀ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਣ ਦੀ ਅਪੀਲ ਕੀਤੀ ਸੀ। ਉੱਥੇ ਹਿ ਦੂਜੇ ਪਾਸੇ ਚਿਦਾਂਬਰਮ ਦੇ ਵਕੀਲ ਕਪਿਲ ਸਿੱਬਲ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕੋਰਟ ਤੋਂ ਅਪੀਲ ਵੀ ਕੀਤੀ ਸੀ ਕਿ ਚਿਦਾਂਬਰਮ ਨੂੰ ਨਿਆਇਕ ਹਿਰਾਸਤ ‘ਚ ਨਾ ਭੇਜਿਆ ਜਾਵੇ। ਸਿੱਬਲ ਦੀ ਅਪੀਲ ਨੂੰ ਅਦਾਲਤ ਨੇ ਨਕਾਰਦੇ ਹੋਏ ਚਿਦਾਂਬਰਮ ਨੂੰ 19 ਸਤੰਬਰ ਤਕ ਜੇਲ ਭੇਜ ਦਿੱਤਾ।
Image result for INX Media Case tihar jail
ਜ਼ਿਕਰਯੋਗ ਹੈ ਕਿ ਜਾਂਚ ਏਜੰਸੀਆਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸਾਲ 2007 ‘ਚ ਜਿਸ ਵੇਲੇ ਚਿਦਾਂਬਰਮ ਵਿੱਤ ਮੰਤਰੀ ਸਨ ਉਦੋਂ ਉਨ੍ਹਾਂ ਵੱਲੋਂ ਪੀਟਰ ਮੁਖਰਜੀ ਤੇ ਇੰਦਰਾਣੀ ਮੁਖਰਜੀ ਦੀ ਕੰਪਨੀ ਆਈ.ਐੱਨ.ਐੱਕਸ. ਮੀਡੀਆ ਨੂੰ ਮਨਜ਼ੂਰੀ ਦਿਵਾਈ ਗਈ ਸੀ। ਜਿਸ ਤੋਂ ਬਾਅਦ ਇਸ ਆਈ.ਐੱਨ.ਐੱਕਸ. ‘ਚ 305 ਕਰੋੜ ਦਾ ਵਿਦੇਸ਼ੀ ਨਿਵੇਸ਼ ਆਇਆ। ਜਿਸ ‘ਚ ਸਿਰਫ 5 ਕਰੋੜ ਦੇ ਨਿਵੇਸ਼ ਦੀ ਮਨਜ਼ੂਰੀ ਮਿਲੀ ਸੀ ਪਰ ਆਈ.ਐੱਨ.ਐੱਕਸ. ਮੀਡੀਆ ‘ਚ 300 ਕਰੋੜ ਤੋਂ ਜ਼ਿਆਦਾ ਦਾ ਨਿਵੇਸ਼ ਹੋਇਆ।

Image result for INX Media Case tihar jail

ਇਸ ਸਾਰੀ ਖੇਡ ਦਾ ਖੁਲਾਸਾ ਉਸ ਵੇਲੇ ਹਇਆ ਜਦੋਂ 2 ਡੀ ਸਪੈਕਟਰਮ ਘਪਲੇ ਦੀ ਜਾਂਚ ਦੌਰਾਨ ਏਅਰਸੈੱਲ-ਮੈਕਸਿਸ ਡੀਲ ਦੀ ਜਾਂਚ ਸ਼ੁਰੂ ਹੋਈ। ਇਸ ਡੀਲ ‘ਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈ.ਡੀ. ਟੀਮ ਦਾ ਧਿਆਨ ਉਸ ਸਮੇਂ ਪੀ.ਚਿਦਾਂਬਰਮ ਵੱਲ ਗਿਆ ਜਦੋਂ ਮੈਕਸਿਸ ਨਾਲ ਜੁੜੀਆਂ ਕੰਪਨੀਆਂ ਤੋਂ ਉਸ ਸਮੇਂ ਪੀ.ਚਿਦਾਂਬਰਮ ਦੇ ਬੇਟੇ ਕਾਰਤੀ ਨਾਲ ਜੁੜੀਆਂ ਕੰਪਨੀਆਂ ‘ਚ ਪੈਸੇ ਆਉਣ ਦਾ ਪਤਾ ਲੱਗਿਆਂ।

ਜਦੋਂ ਈ.ਡੀ ਮਾਮਲੇ ਦੀ ਜੜ੍ਹ ਤਕ ਪਹੁੰਚੀ ਤਾਂ ਇਸ ਕੇਸ ‘ਚ ਰਿਸ਼ਵਤਖੋਰੀ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ। ਆਈ.ਐੱਨ.ਐੱਕਸ. ਦੇ ਪ੍ਰਮੋਟਰ ਇੰਦਰਾਣੀ ਮੁਖਰਜੀ ਦੇ ਸਰਕਾਰੀ ਗਵਾਹ ਬਣਨ ਤੋਂ ਬਾਅਦ ਚਿਦਾਂਬਰਮ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ।

- Advertisement -

Share this Article
Leave a comment