ਨਿਊਜ ਡੈਸਕ : ਇਸ ਗੱਲ ‘ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਸੱਤਾ ‘ਚ ਆਈ ਹੈ ਲਗਾਤਾਰ ਵਿਰੋਧੀ ਧਿਰਾਂ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਸਰਕਾਰ ਨੂੰ ਕੋਸਦੀਆਂ ਰਹੀਆਂ ਹਨ। ਹਾਲ ਹੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਗੰਨ ਕਲਚਰ ‘ਤੇ ਰੋਕ ਲਾਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਇਸ ਮਸਲੇ ‘ਤੇ ਹੁਣ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਜੀ ਹਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਲ ਚੁੱਕੇ ਹਨ।
ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਸਰਕਾਰ ਅਮਨ ਕਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੀ ਬਜਾਏ ਸੋਸ਼ੋ ਛੱਡ ਕੇ ਡੰਗ ਟਪਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸ਼ਰੇਆਤ ਹਥਿਆਰਾਂ ਦੀ ਨੁਮਾਇਸ਼ ਲਗਦੀ ਹੈ ਗੋਲੀਆਂ ਚਲਦੀਆਂ ਹਨ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਗੀਤਾਂ ‘ਚ ਚਲਦੇ ਗੰਨ ਕਲਚਰ ਦੇ ਖਿਲਾਫ ਹਨ ਪਰ ਇਸ ਦੇ ਨਾਲ ਹੀ ਪਹਿਲਾਂ ਜਿਹੜੇ ਸੂਬੇ ਦੇ ਹਾਲਾਤ ਬਣਦੇ ਜਾ ਰਹੇ ਹਨ ਉਸ ਵੱਲੋਂ ਧਿਆਨ ਦੇਣਾ ਚਾਹੀਦਾ ਹੈ। ਜੇਲ੍ਹਾਂ ‘ਚ ਮਿਲਦੇ ਫੋਨਾਂ ਦਾ ਮਸਲਾ ਚੁੱਕਦਿਆਂ ਰੰਧਾਵਾ ਨੇ ਕਿਹਾ ਕਿ ਅੱਜ ਜੇਲ੍ਹਾਂ ‘ਚੋਂ ਕਤਲ ਹੋ ਰਹੇ ਹਨ ਪਹਿਲਾਂ ਉਸ ਉੱਪਰ ਸਰਕਾਰ ਆਪਣਾ ਸਟੈਂਡ ਸਪੱਸ਼ਟ ਕਰੇ।,
ਇਸ ਦੇ ਨਾਲ ਸਕਿਊਰਿਟੀ ਕਲਚਰ ਨੂੰ ਲੈ ਕੇ ਵੀ ਰੰਧਾਵਾ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਰੰਧਾਵਾ ਦਾ ਕਹਿਣਾ ਹੈ ਕਿ ਜਿਹੜੇ ਲੋਕ ਅਜਿਹੀ ਬਿਆਨਬਾਜੀ ਕਰਦੇ ਹਨ ਕਿ ਜਿਸ ਨਾਲ ਕਿਸੇ ਕੌਮ ਕਿਸੇ ਮਜ੍ਹਬ ਕਿਸੇ ਖਾਸ ਫਿਰਦੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਨ੍ਹਾਂ ਨੂੰ ਫੜ੍ਹ ਕੇ ਜੇਲ੍ਹਾਂ ‘ਚ ਬੰਦ ਕਰ ਦੇਣਾ ਚਾਹੀਦਾ ਹੈ। ਭਾਵ ਜਿਹੜੇ ਲੋਕ ਭੜਕਾਉ ਬਿਆਨਬਾਜੀ ਕਰਦੇ ਹਨ।