Breaking News

ਜੀਵਨ ਸ਼ੈਲੀ ਵਿਚ ਤਬਦੀਲੀ ਅਤੇ ਤਣਾਅ ਔਰਤਾਂ ਵਿਚ ਬਾਂਝਪਣ ਦਾ ਸਭ ਤੋਂ ਵੱਡਾ ਕਾਰਨ : ਡਾ. ਪੂਜਾ ਮਹਿਤਾ

ਚੰਡੀਗੜ੍ਹ : ਭਾਰਤੀ ਜਨਣ ਸਹਾਇਤਾ ਸੋਸਾਇਟੀ (ਆਈਐਸਏਆਰ) ਦੀ ਚੰਡੀਗੜ ਸ਼ਾਖਾ ਵੱਲੋਂ ਆਈ ਐਸ ਏ ਆਰ ਦੀ ਰਾਸ਼ਟਰੀ ਬਾਡੀ ਦੇ ਸਹਿਯੋਗ ਨਾਲ ਇੱਥੇ ‘ਇਨਫਰਟੈਲਿਟੀ-ਸਵਿਰਲਜ਼ ਐਂਡ ਟਵਿਰਲਜ਼’ ਵਿਸ਼ੇ ਉਪਰ ਕਾਨਫਰੰਸ ਕਰਵਾਈ, ਜਿਸ ਵਿਚ ਚੰਡੀਗੜ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਮੁੰਬਈ, ਪੁਣੇ, ਭੋਪਾਲ ਅਤੇ ਲਖਨਊ ਤੋਂ ਕੋਈ 150 ਡਾਕਟਰਾਂ ਨੇ ਹਿੱਸਾ ਲਿਆ।

ਕਾਨਫਰੰਸ ਦੌਰਾਨ ਆਈ ਐਸ ਏ ਆਰ ਦੀ ਚੰਡੀਗੜ ਸ਼ਾਖਾ ਦੀ ਸਕੱਤਰ ਡਾ. ਪੂਜਾ ਮਹਿਤਾ ਨੇ ਕਿਹਾ ਕਿ ਔਰਤਾਂ ਦੇ ਜੀਵਨ ਵਿਚ ਵੱਧ ਰਹੇ ਤਣਾਅ ਕਾਰਨ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ, ਜਿਸ ਕਾਰਨ ਬਾਂਝਪਣ ਦੀ ਸਮੱਸਿਆ ਆਉਂਦੀ ਹੈ, ਇਸ ਤੋਂ ਇਲਾਵਾ ਸ਼ਰਾਬ, ਸਿਗਰਨਨੋਸ਼ੀ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਕਸਰਤ ਦੀ ਘਾਟ ਕਾਰਨ ਦੀ ਬਾਂਝਪਣ ਦੀ ਸਮੱਸਿਆ ਆਉਂਦੀ ਹੈ।

ਆਈਐਸਏਆਰ ਦੇ ਰਾਸ਼ਟਰੀ ਪ੍ਰਧਾਨ ਡਾ. ਪ੍ਰਕਾਸ਼ ਤ੍ਰਿਵੇਦੀ ਨੇ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਔਰਤਾਂ ਨੂੰ ਲਗਾਤਾਰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨਾਂ ਨੂੰ ਖੂਨ ਦੀ ਜਾਂਚ ਤੋਂ ਇਲਾਵਾ ਅਲਟਰਾ ਸਾਊਂਡ, ਪੈਪ ਸਮੀਅਰ ਤੇ ਸੋਨੇਮੈਮਗੋਰਾਮ ਵਰਗੇ ਟੈਸਟ ਵੀ ਕਰਵਾਉਣੇ ਚਾਹੀਦੇ ਹਨ।

 

ਆਈ ਐਸ ਏ ਆਰ ਦੀ ਚੰਡੀਗੜ ਸ਼ਾਖਾ ਦੀ ਪ੍ਰਧਾਨ ਡਾ. ਗੁਲਪ੍ਰੀਤ ਬੇਦੀ ਨੇ ਕਾਨਫਰੰਸ ਵਿਚ ਆਏ ਸਾਰੇ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਔਰਤਾਂ ਵਿਚ ਟਿਊਬਾਂ ਬੰਦ ਹੋਣਾ, ਤਪਦਿਕ ਵਰਗੀਆਂ ਸੰਕਰਮਣ ਵਾਲੀਆਂ ਬੀਮਾਰੀਆਂ, ਉਵਰੀ ਦਾ ਕਮਜ਼ੋਰ ਹੋਣਾ ਅਤੇ ਬੱਚੇਦਾਨੀ ਦਾ ਸੰਕਰਮਣ ਬਾਂਝਪਣ ਦੇ ਮੁੱਖ ਕਾਰਨ ਹਨ। ਉਪ ਪ੍ਰਧਾਨ ਡਾ. ਨਿਰਮਲ ਭਸੀਨ ਨੇ ਬਾਂਝਪਣ ਦੇ ਕਾਨੂੰਨੀ ਪੱਖਾਂ ਤੇ ਚਾਨਣਾ ਪਾਇਆ ਜੋ ਮੈਡੀਕਲ ਸਮੱਸਿਆਵਾਂ ਨਾਲ ਜੁੜੇ ਹੋਏ ਹਨ।

ਸੰਸਥਾ ਦੇ ਰਾਸ਼ਟਰੀ ਸਕੱਤਰ ਡਾ. ਕੇਦਾਰ ਗਨਲਾ ਨੇ ਕਿਹਾ ਕਿ ਬਾਂਝਪਣ ਲਈ ਅਕਸਰ ਔਰਤਾਂ ਨੂੰ ਜਿੰਮੇਵਾਰ ਸਮਝਿਆ ਜਾਂਦਾ ਹੈ, ਪਰ ਮਰਦ ਵੀ ਬਰਾਬਰ ਦੇ ਜਿੰਮੇਵਾਰ ਹੁੰਦੇ ਹਨ, ਕਿਉਂਕਿ ਕਈ ਵਾਰ ਉਨਾਂ ਵਿਚ ਸ਼ੁਕਰਾਣੁਆਂ ਦੀ ਘਾਟ ਹੁੰਦੀ ਹੈ। ਇਸ ਕਾਨਫਰੰਸ ਵਿਚ ਚੰਡੀਗੜ ਸ਼ਾਖਾ ਤੋਂ ਸੰਸਥਾ ਦੀ ਖਜ਼ਾਨਚੀ ਡਾ. ਰਿਮੀ ਸਿੰਗਲਾ, ਜਾਇੰਟ ਸਕੱਤਰ ਡਾ. ਪਰਮਿੰਦਰ ਸੇਠੀ ਅਤੇ ਲਾਇਬਰੇਰੀਅਨ ਡਾ. ਸੁਨੀਤਾ ਚੰਦਰਾ ਨੇ ਵੀ ਸ਼ਿਰਕਤ ਕੀਤੀ।

 

ਵਿਚਾਰ ਵਟਾਂਦਰੇ ਦੌਰਾਨ ਡਾ. ਅਨੂਪਮ ਗੋਇਲ, ਡਾ. ਕੁੰਦਨ ਇੰਗਲੇ, ਡਾ. ਦਿਲਪ੍ਰੀਤ ਸੰਧੂ, ਡਾ. ਸੁਨੀਤਾ ਅਰੋਣਾ, ਡਾ. ਸੁਨੀਲ ਜਿੰਦਲ, ਡਾ. ਮਨੀਸ਼ ਮਚਾਵੇ, ਡਾ. ਸੁਲਭਾ ਅਰੋੜਾ, ਡਾ. ਰੀਤੀ ਮਹਿਰਾ, ਡਾ. ਸੀਮਾ ਪਾਂਡੇ ਅਤੇ ਹੋਰਨਾਂ ਨੇ ਹਿੱਸਾ ਲਿਆ ਤੇ ਬਾਂਝਪਣ ਦੇ ਬਹੁਤ ਸਾਰੇ ਪੱਖਾਂ ਤੇ ਚਰਚਾ ਕੀਤੀ।

Check Also

ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਵਿਸ਼ਵ ਜਲ ਦਿਵਸ ਮਨਾਇਆ

ਚੰਡੀਗੜ੍ਹ :ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ …

Leave a Reply

Your email address will not be published. Required fields are marked *