INDvSA: ਇਸ ਭਾਰਤੀ ਖਿਡਾਰੀ ਦੀ ਖੇਡ ਨੇ ਉਡਾਈ ਵਿਰੋਧੀ ਟੀਮ ਦੀ ਨੀਂਦ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

TeamGlobalPunjab
2 Min Read

ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿੱਚ ਰਾਂਚੀ ਦੇ ਜੇਐਸਸੀਏ ਸਟੇਡੀਅਮ ਵਿੱਚ ਤਿੰਨ ਟੈਸਟ ਮੈਚਾਂ ਦੀ ਲੜੀ ਦਾ ਅੱਜ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾਂ ਨੇ ਆਪਣੇ ਟੈਸਟ ਕੈਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਾਉਂਦਿਆ ਇੱਕ ਵਧੀਆ ਪ੍ਰਦਰਸ਼ਨ ਦਾ ਸਬੂਤ ਦਿੱਤਾ। ਉਨ੍ਹਾਂ ਦੀ ਇਸ ਪਾਰੀ ਬਦੌਲਤ ਹੀ ਭਾਰਤੀ ਮੈਚ ਦੀ ਸਥਿਤੀ ਮਜਬੂਤ ਦੱਸੀ ਜਾ ਰਹੀ ਹੈ ਕਿਉਂਕਿ ਮੈਚ ਦੌਰਾਨ ਇੱਕ ਵਾਰ ਭਾਰਤੀ ਟੀਮ ਦੇ ਤਿੰਨ ਖਿਡਾਰੀ ਇੱਕ ਸਮੇਂ  ਆਉਟ ਜਾਣ ‘ਤੇ ਸਥਿਤੀ ਕਾਫੀ ਖਰਾਬ ਦਿਖਾਈ ਦੇ ਰਹੀ ਸੀ ।

ਦੱਸ ਦਈਏ ਕਿ ਰੋਹਿਤ ਅੱਜ ਫਿਰ ਆਪਣੀ ਪੁਰਾਣੀ 117 ਦੌੜਾਂ ਵਾਲੀ ਨਾਬਾਦ ਪਾਰੀ ਵਾਲੇ ਰੌਂਅ ਵਿੱਚ ਹੀ ਦਿਖਾਈ ਦਿੱਤੇ। ਇਸੇ ਰੌਂਅ ‘ਚ ਉਨ੍ਹਾਂ ਨੇ ਮੈਚ ਦੌਰਾਨ ਦੇਖਦਿਆਂ ਹੀ ਦੇਖਦਿਆਂ ਆਪਣਾ ਦੋਹਰਾ ਸੈਂਕੜਾ ਲਗਾ ਦਿੱਤਾ। ਆਪਣੀ ਮਨਮੋਹਕ ਪਾਰੀ ਦੌਰਾਨ, ਉਸਨੇ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਨਾਲ 250 ਤੋਂ ਵੱਧ ਦੌੜਾਂ ਸਾਂਝੀਆਂ ਕੀਤੀਆਂ। ਇਸ ਪਾਰੀ ਵਿੱਚ ਉਸਨੇ 28 ਚੌਕੇ ਅਤੇ 6 ਛੱਕੇ ਲਗਾਏ।

ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਦੱਖਣੀ ਅਫਰੀਕਾ ਖਿਲਾਫ ਇਕ ਸੀਰੀਜ਼ ਵਿਚ ਬਤੌਰ ਬੱਲੇਬਾਜ਼ ਵਜੋਂ ਦੋ ਵਾਰ 150 ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਹ ਇਕ ਖਿਡਾਰੀ ਦੇ ਤੌਰ ‘ਤੇ ਅਜਿਹਾ ਕਰਨ ਵਾਲਾ ਅੱਠਵਾਂ ਖਿਡਾਰੀ ਹੈ। ਆਖਰੀ ਵਾਰ ਸ਼ਰਮਾਂ ਤੋਂ ਪਹਿਲਾਂ ਅਜਿਹਾ ਆਸਟਰੇਲੀਆ ਦੇ ਮਾਈਕਲ ਕਲਾਰਕ ਖਿਡਾਰੀ ਨੇ ਸਾਲ 2012/2013 ਵਿਚ ਕੀਤਾ ਸੀ।

 

Share This Article
Leave a Comment