ਸਕੂਲੀ ਬੱਚਿਆਂ ਨਾਲ ਭਰੀ ਵੈਨ ‘ਤੇ ਅੰਨ੍ਹੇਵਾਹ ਫਾਇ.ਰਿੰਗ

Global Team
2 Min Read

ਯੂਪੀ: ਯੂਪੀ ਦੇ ਅਮਰੋਹਾ ‘ਚ ਸਵੇਰੇ ਤੜਕੇ 4 ਅਣਪਛਾਤੇ ਹਮਲਾਵਰਾਂ ਨੇ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਵੈਨ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੇ ਨਾਲ ਹੀ ਹਮਲਾਵਰਾਂ ਨੇ ਵੈਨ ‘ਤੇ ਇੱਟਾਂ ਅਤੇ ਪਥਰਾਅ ਵੀ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵੈਨ ‘ਚ ਬੈਠੇ 28 ਬੱਚੇ ਡਰ ਗਏ ਅਤੇ ਚੀਕਣ ਲੱਗੇ। ਵੈਨ ‘ਤੇ ਹਮਲਾ ਹੁੰਦਾ ਦੇਖ ਡਰਾਈਵਰ ਨੇ ਵੈਨ ਭਜਾ ਲਈ ਤੇ ਸਕੂਲ ‘ਚ ਲੈ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ ਸਾਰੇ ਸੁਰੱਖਿਅਤ ਹਨ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਘਟਨਾ ਤੋਂ ਬਾਅਦ ਬੱਚੇ ਡਰੇ ਹੋਏ ਹਨ ਅਤੇ ਪੂਰੇ ਇਲਾਕੇ ‘ਚ ਡਰ ਦਾ ਮਾਹੌਲ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਬੱਚਿਆਂ ਦੇ ਮਾਤਾ-ਪਿਤਾ ਸਕੂਲ ਪਹੁੰਚੇ। ਡਰਾਈਵਰ ਨੇ ਰਸਤੇ ਵਿੱਚ ਹੀ ਇਸ ਘਟਨਾ ਦੀ ਸੂਚਨਾ ਸਕੂਲ ਦੇ ਪ੍ਰਿੰਸੀਪਲ ਅਤੇ ਪੁਲਿਸ ਨੂੰ ਦੇ ਦਿਤੀ ਸੀ।

ਸਕੂਲ ਵੈਨ ਡਰਾਈਵਰ ਮੌਂਟੀ ਅਨੁਸਾਰ ਉਹ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਤਿੰਨ ਬਾਈਕ ਸਵਾਰ ਬਦਮਾਸ਼ਾਂ ਨੇ ਵੈਨ ਨੂੰ ਰੋਕ ਲਿਆ। ਜਿਵੇਂ ਹੀ ਉਨ੍ਹਾਂ ਨੇ ਫਾਇਰ ਕੀਤਾ, ਮੈਂ ਵੈਨ ਸਟਾਰਟ ਕੀਤੀ ਅਤੇ ਬੱਚਿਆਂ ਨੂੰ ਸੀਟਾਂ ਦੇ ਹੇਠਾਂ ਜਾਣ ਲਈ ਕਿਹਾ। ਇਸ ਤੋਂ ਬਾਅਦ ਉਹ ਬ੍ਰੇਕ ਲਗਾਏ ਬਿਨਾਂ ਤੇਜ਼ ਰਫਤਾਰ ਨਾਲ ਵੈਨ ਨੂੰ ਚਲਾਉਂਦਾ ਰਿਹਾ, ਜਿਸ ਦੌਰਾਨ ਬਦਮਾਸ਼ ਪਿੱਛਿਓਂ ਗੋਲੀਆਂ ਚਲਾਉਂਦੇ ਰਹੇ ਅਤੇ ਪੱਥਰ ਵੀ ਸੁੱਟਦੇ ਰਹੇ।

ਪੁਲਿਸ ਦਾ ਕਹਿਣਾ ਹੈ ਕਿ ਹਮਲਾ ਬੱਚਿਆਂ ‘ਤੇ ਨਹੀਂ ਬਲਕਿ ਡਰਾਈਵਰ ਮੌਂਟੀ ‘ਤੇ ਹੋਇਆ ਹੈ। 21 ਅਕਤੂਬਰ ਨੂੰ ਵੈਨ ਚਾਲਕ ਮੌਂਟੀ ਦਾ ਦੋਸ਼ੀ ਨੌਜਵਾਨ ਨਾਲ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ। ਇਸ ਦਾ ਬਦਲਾ ਲੈਣ ਲਈ ਮੁਲਜ਼ਮਾਂ ਨੇ ਸਵੇਰੇ ਬੱਚਿਆਂ ਨੂੰ ਲੈ ਕੇ ਜਾ ਰਹੇ ਮੌਂਟੀ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿਸ ਕਾਰਨ ਬੱਚਿਆਂ ਦੀ ਜਾਨ ਵੀ ਖਤਰੇ ਵਿੱਚ ਪੈ ਗਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article