ਨਿਊਜ਼ ਡੈਸਕ: ਜੈਪੁਰ ਤੋਂ ਕੋਲਕਾਤਾ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਇੰਡੀਗੋ ਦੀ ਫਲਾਈਟ 6E-784 ਦਾ ਇੰਜਣ ਟੇਕ ਆਫ ਤੋਂ ਬਾਅਦ ਫੇਲ ਹੋ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ‘ਚ 160 ਯਾਤਰੀ ਸਵਾਰ ਸਨ।
ਦਸ ਦਈਏ ਕਿ ਇੰਡੀਗੋ ਦੀ ਫਲਾਈਟ ਨੰਬਰ 6E-784 ਸ਼ਾਮ 6:15 ਵਜੇ ਜੈਪੁਰ ਤੋਂ ਕੋਲਕਾਤਾ ਲਈ ਰਵਾਨਾ ਹੁੰਦੀ ਹੈ। ਹਾਲਾਂਕਿ, ਸੋਮਵਾਰ ਸ਼ਾਮ ਨੂੰ ਹਵਾਈ ਸੰਚਾਲਨ ਕਾਰਨਾਂ ਕਰਕੇ, ਇਹ ਉਡਾਣ ਜੈਪੁਰ ਤੋਂ ਰਾਤ 8:25 ‘ਤੇ ਰਵਾਨਾ ਹੋਈ। ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਇਸ ਦਾ ਇੰਜਣ ਖਰਾਬ ਹੋ ਗਿਆ ਅਤੇ ਜਹਾਜ਼ ਨੂੰ ਜੈਪੁਰ ਹਵਾਈ ਅੱਡੇ ‘ਤੇ ਵਾਪਿਸ ਲੈਂਡ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ‘ਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।