ਚੰਡੀਗੜ੍ਹ: ਕਰੋਨਾ ਵਾਇਰਸ ਮਹਾਂਮਾਰੀ ਨੇ ਦੇਸ਼ ਦੇ ਸ਼ਹਿਰਾਂ ਦਾ ਸੰਪਰਕ ਇੱਕ ਦੂਜੇ ਨਾਲੋਂ ਤੋੜ ਦਿੱਤਾ ਸੀ। ਪਰ ਹੁਣ ਹੌਲੀ ਹੌਲੀ ਹਵਾਈ, ਰੇਲ ਅਤੇ ਬੱਸਾਂ ਦਾ ਸਫਰ ਸ਼ੁਰੂ ਹੋ ਚੁੱਕਿਆ ਹੈ।
ਚੰਡੀਗੜ੍ਹ ਤੋਂ ਚੇਨਈ, ਜੈਪੁਰ ਲਖਨਊ ਅਤੇ ਸ਼੍ਰੀਨਗਰ ਦੇ ਲਈ ਏਅਰ ਕਨੈਕਟੀਵਿਟੀ ਵਧਣ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਇੰਡੀਗੋ ਨੇ ਇਨ੍ਹਾਂ 4 ਸ਼ਹਿਰਾਂ ਵਿਚਾਲੇ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਕਰੋਨਾ ਮਹਾਂਮਾਰੀ ਕਰਕੇ ਇੰਡੀਗੋ ਨੇ ਇਨ੍ਹਾਂ ਸ਼ਹਿਰਾਂ ਵਿੱਚ ਆਪਣੀਆਂ ਉਡਾਣਾਂ ਬੰਦ ਕੀਤੀਆਂ ਹੋਈਆਂ ਸੀ। ਅੱਜ ਯਾਨੀ ਕਿ 16 ਅਗਸਤ ਦੀ ਸ਼ਾਮ ਤੋਂ ਇੰਡੀਗੋ ਆਪਣੀ ਹਵਾਈ ਸੇਵਾ ਦੇਣ ਜਾ ਰਿਹਾ ਹੈ।
ਚੰਡੀਗੜ੍ਹ ਤੋਂ ਚੇਨਈ ਲਈ ਪਹਿਲੀ ਉਡਾਣ ਅੱਜ ਤੋਂ ਸ਼ੁਰੂ ਹੋਵੇਗੀ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਜੈਪੁਰ ਲਈ 24 ਅਗਸਤ ਅਤੇ ਚੰਡੀਗੜ੍ਹ ਤੋਂ ਸ਼੍ਰੀਨਗਰ, ਲਖਨਊ ਲਈ 25 ਅਗਸਤ ਨੂੰ ਉਡਾਣ ਸ਼ੁਰੂ ਹੋਣ ਜਾ ਰਹੀ ਹੈ।