ਸਤੰਬਰ ਮਹੀਨੇ ‘ਚ ਆਮ ਤੋਂ ਜ਼ਿਆਦਾ ਪਵੇਗਾ ਮੀਂਹ, IMD ਦਾ ਅਨੁਮਾਨ

TeamGlobalPunjab
1 Min Read

ਨਵੀਂ ਦਿੱਲੀ : ਭਾਰਤ ਦੇ ਮੌਸਮ ਵਿਭਾਗ ਮੁਤਾਬਕ ਦੇਸ਼ ‘ਚ ਅਗਸਤ ਮਹੀਨੇ ‘ਚ ਆਮ ਤੋਂ 24 ਫੀਸਦੀ ਘੱਟ ਮੀਂਹ ਪਿਆ ਜੋ ਕਿ IMD ਦੀ ਭਵਿੱਖਬਾਣੀ ਤੋਂ ਉਲਟ ਹੈ, ਪਰ ਸਤੰਬਰ ‘ਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਉਮੀਦ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਦੇ ਮਹਾਨਿਰਦੇਸ਼ਕ ਮੁਤੁੰਜੇ ਮੋਹਪਾਤਰ ਨੇ ਕਿਹਾ ਕਿ ਸਤੰਬਰ ‘ਚ ਮੱਧ ਭਾਰਤ ਦੇ ਕਈ ਹਿੱਸਿਆ ‘ਚ ਆਮ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।

ਉਨ੍ਹਾਂ ਨੇ ਕਿਹਾ ਕਿ ਮੌਨਸੂਨ ਦੀ ਕਮੀ ਹੁਣ 9 ਫ਼ੀਸਦੀ ‘ਤੇ ਹੈ ਅਤੇ ਸਤੰਬਰ ਦੌਰਾਨ ਮੀਂਹ ਪੈਣ ਕਾਰਨ ਇਸ ਦੇ ਹੋਰ ਘੱਟ ਹੋਣ ਦੀ ਉਮੀਦ ਹੈ। ਅਗਸਤ ਤੋਂ ਪਹਿਲਾਂ ਜੂਨ ‘ਚ ਵੀ 7 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਸੀ।

ਆਈਐਮਡੀ ਨੇ ਇਹ ਵੀ ਕਿਹਾ ਕਿ ਉਤਰ ਤੇ ਪੂਰਬੀ ਭਾਰਤ ਤੇ ਦੱਖਣੀ ਹਿੱਸਿਆ ‘ਚ ਆਮ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਦੇਸ਼ ਦੇ  ਕਈ ਹਿੱਸਿਆਂ ‘ਚ ਲੋਕ ਹੜ੍ਹ ਵਰਗੀ ਗੰਭੀਰ ਸਥਿਤੀ ਦਾ ਵੀ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੀ ਅੱਜ ਮੋਹਲੇਧਾਰ ਮੀਂਹ ਪੈਣ ਕਾਰਨ ਸੜਕਾਂ ਤੇ ਪਾਣੀ ਭਰ ਗਿਆ ਹੈ।

TAGGED:
Share This Article
Leave a Comment