ਵਾਸ਼ਿੰਗਟਨ : ਵਰਜਿਨ ਗੈਲੈਕਟਿਕ ਦੇ ਮਾਲਕ ਅਤੇ ਪ੍ਰਸਿੱਧ ਉਦਯੋਗਪਤੀ ਰਿਚਰਡ ਬ੍ਰੈਨਸਨ ਪੁਲਾੜ ਯਾਤਰਾ ਲਈ 11 ਜੁਲਾਈ ਨੂੰ ਰਵਾਨਾ ਹੋਣਗੇ । ਇਸ ਦੌਰਾਨ ਉਨ੍ਹਾਂ ਨਾਲ ਭਾਰਤੀ ਮੂਲ ਦੀ ਸਿਰੀਸ਼ਾ ਬਾਂਦਲਾ ਵੀ ਜਾ ਰਹੀ ਹੈ। ਸਿਰੀਸ਼ਾ ਬਾਂਦਲਾ ਵਰਜਿਨ ਗੈਲੈਕਟਿਕ ਕੰਪਨੀ ਵਿਚ ਸਰਕਾਰੀ ਮਾਮਲਿਆਂ ਅਤੇ ਖੋਜ ਨਾਲ ਜੁੜੀ ਇਕ ਅਧਿਕਾਰੀ ਹੈ । 5 ਹੋਰ ਯਾਤਰੀ ਰਿਚਰਡ ਨਾਲ ਪੁਲਾੜ ‘ਤੇ ਜਾ ਰਹੇ ਹਨ । ਭਾਰਤ ਵਿਚ ਪੈਦਾ ਹੋਈ ਸਿਰੀਸ਼ਾ ਦੂਜੀ ਔਰਤ ਹੈ ਜੋ ਪੁਲਾੜ ਦੀ ਇਕ ਖ਼ਤਰਨਾਕ ਅਤੇ ਸਹਾਸਿਕ ਯਾਤਰਾ ‘ਤੇ ਜਾ ਰਹੀ ਹੈ।
ਸਿਰੀਸ਼ਾ ਬਾਂਦਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੀ ਰਹਿਣ ਵਾਲੀ ਹੈ। ਉਹ ਪੁਲਾੜ ਯਾਤਰਾ ਕਰਨ ਵਾਲੀ ਦੂਜੀ ਭਾਰਤੀ ਮੂਲ ਦੀ ਔਰਤ ਹੋਵੇਗੀ। ਇਸ ਤੋਂ ਪਹਿਲਾਂ ਕਲਪਨਾ ਚਾਵਲਾ ਪੁਲਾੜ ਵਿਚ ਗਈ ਸੀ ਅਤੇ ਬਦਕਿਸਮਤੀ ਨਾਲ ਸਪੇਸ ਸ਼ਟਲ ‘ਕੋਲੰਬੀਆ’ ਹਾਦਸੇ ਵਿਚ ਉਸ ਦੀ ਜਾਨ ਚਲੀ ਗਈ ਸੀ। ਸਿਰੀਸ਼ਾ ਸਾਲ 2015 ਵਿਚ ਵਰਜਿਨ ਵਿਚ ਸ਼ਾਮਲ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਸਿਰੀਸ਼ਾ ਨੇ ਕਿਹਾ ਕਿ ਉਹ ਇਸ ਉਡਾਨ ਨੂੰ ਲੈ ਕੇ ਕਾਫੀ ਰੋਮਾਂਚਿਤ ਹੈ। ਉਹ ਬੇਸਬਰੀ ਨਾਲ ਇਸਦੀ ਉਡੀਕ ਕਰ ਰਹੀ ਹੈ।
ਆਪਣੇ ਟਵੀਟ ਵਿੱਚ ਸਿਰੀਸ਼ਾ ਨੇ ਕਿਹਾ “ਮੈਨੂੰ # UNITY22 ਦੇ ਸ਼ਾਨਦਾਰ ਚਾਲਕ ਦਲ ਦਾ ਹਿੱਸਾ ਬਣਨ ਤੇ ਮਾਨ ਮਹਿਸੂਸ ਹੋ ਰਿਹਾ ਹੈ। ਇਕ ਅਜਿਹੀ ਕੰਪਨੀ ਦਾ ਹਿੱਸਾ ਬਣ ਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ ਜਿਸਦਾ ਉਦੇਸ਼ ਸਾਰਿਆਂ ਨੂੰ ਪੁਲਾੜ ਉਪਲਬਧ ਕਰਵਾਉਣਾ ਹੈ।”
I really didn't need to tweet this since my friends flooded the feed yesterday with it❤️I was overwhelmed (in a good way!) by messages of love, unrecognizable capital text, and positivity yesterday. Slowly working my way through them…one platform at a time!
— Sirisha Bandla (@SirishaBandla) July 2, 2021
ਸਿਰੀਸ਼ਾ ਬਾਂਦਲਾ ਵਰਜਿਨ ਓਰਬਿਟ ਦੇ ਵਾਸ਼ਿੰਗਟਨ ਓਪਰੇਸ਼ਨਾਂ ਦੀ ਨਿਗਰਾਨੀ ਵੀ ਕਰਦੀ ਹੈ। ਇਸੇ ਕੰਪਨੀ ਨੇ ਹਾਲ ਹੀ ਵਿੱਚ ਬੋਇੰਗ 747 ਜਹਾਜ਼ ਦੀ ਸਹਾਇਤਾ ਨਾਲ ਪੁਲਾੜ ਵਿੱਚ ਇੱਕ ਸੈਟੇਲਾਈਟ ਲਾਂਚ ਕੀਤਾ ਸੀ। ਸਿਰੀਸ਼ਾ ਨੇ ਜਾਰਜਟਾਉਨ ਯੂਨੀਵਰਸਿਟੀ ਤੋਂ ਐਮਬੀਏ ਕੀਤਾ ਹੈ। ਰਾਕੇਸ਼ ਸ਼ਰਮਾ ਭਾਰਤ ਦੀ ਤਰਫ ਤੋਂ ਪੁਲਾੜ ‘ਤੇ ਜਾਣ ਵਾਲੇ ਪਹਿਲੇ ਵਿਅਕਤੀ ਸਨ। ਇਸ ਤੋਂ ਬਾਅਦ ਕਲਪਨਾ ਚਾਵਲਾ ਗਈ ਸੀ । ਉਸੇ ਸਮੇਂ, ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੇ ਵੀ ਪੁਲਾੜ ਵਿੱਚ ਕਦਮ ਰੱਖਿਆ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਪੁਲਾੜਯਾਨ ਕੰਪਨੀ ਵਰਜਿਨ ਗੈਲੈਕਟਿਕ ਦੇ ਰਿਚਰਡ ਬ੍ਰੈਨਸਨ ਆਪਣੇ ਸਾਥੀ ਅਰਬਪਤੀ ਕਾਰੋਬਾਰੀ ਜੈਫ ਬੇਜੋਸ ਤੋਂ ਨੌਂ ਦਿਨ ਪਹਿਲਾਂ ਪੁਲਾੜ ਯਾਤਰਾ ‘ਤੇ ਜਾਣ ਦੀ ਯੋਜਨਾ ਬਣਾ ਰਹੇ ਹਨ।
Join us July 11th for our first fully crewed rocket powered test flight, and the beginning of a new space age.
The countdown begins. #Unity22
https://t.co/5UalYT7Hjb. @RichardBranson pic.twitter.com/ZL9xbCeWQX
— Virgin Galactic (@virgingalactic) July 1, 2021
ਬ੍ਰੈਨਸਨ ਦੀ ਕੰਪਨੀ ਨੇ ਵੀਰਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਇਸਦੀ ਅਗਲੀ ਪੁਲਾੜ ਉਡਾਣ 11 ਜੁਲਾਈ ਨੂੰ ਹੋਵੇਗੀ ਅਤੇ ਇਸਦੇ ਸੰਸਥਾਪਕ ਸਣੇ ਛੇ ਲੋਕ ਉਸ ਉਡਾਣ ਦਾ ਹਿੱਸਾ ਹੋਣਗੇ। ਇਹ ਪੁਲਾੜੀ ਜਹਾਜ਼ ਨਿਊ ਮੈਕਸੀਕੋ ਤੋਂ ਰਵਾਨਾ ਹੋਵੇਗਾ ਜਿਸ ਵਿਚ ਚਾਲਕ ਦਲ ਦੇ ਸਾਰੇ ਮੈਂਬਰ ਕੰਪਨੀ ਦੇ ਕਰਮਚਾਰੀ ਹੋਣਗੇ। ਵਰਜਿਨ ਗੈਲੈਕਟਿਕ ਦੀ ਇਹ ਚੌਥੀ ਸਪੇਸਫਲਾਈਟ ਹੋਵੇਗੀ।