ਸਮੁੰਦਰੀ ਜਹਾਜ਼ਾਂ ਦੇ 35 ਭਾਰਤੀ ਸੇਲਰ ਕਿਹੜੇ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਫਸੇ ਹੋਏ ਹਨ

TeamGlobalPunjab
2 Min Read

-ਅਵਤਾਰ ਸਿੰਘ

ਬੇਰੁਜ਼ਗਾਰੀ ਇਸ ਕਦਰ ਵੱਧ ਗਈ ਹੈ ਕਿ ਅੱਜ ਦਾ ਨੌਜਵਾਨ ਰੁਜ਼ਗਾਰ ਦੀ ਭਾਲ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਕਈ ਵਾਰ ਉਸ ਨੂੰ ਜੇਲ ਤਕ ਦੀ ਹਵਾ ਵੀ ਖਾਣੀ ਪੈ ਜਾਂਦੀ ਹੈ। ਨੌਜਵਾਨਾਂ ਲਈ ਮਰਚੈਂਟ ਨੇਵੀ ਵਿੱਚ ਭਰਤੀ ਹੋਣਾ ਭਾਵੇਂ ਇਕ ਸੁਫਨਾ ਹੈ ਪਰ ਗ਼ਲਤ ਕੰਪਨੀ ਵਿੱਚ ਭਰਤੀ ਹੋਣ ਨਾਲ ਸਮੁੰਦਰੀ ਜਹਾਜ਼ ਵਿੱਚ ਕੰਮ ਕਰਨ ਵਾਲਿਆਂ ਨੂੰ ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ ਖਾਣੀ ਪੈ ਜਾਂਦੀ ਹੈ ਜਾਂ ਉਹ ਜਹਾਜ਼ਾਂ ਵਿਚ ਹੀ ਫਸ ਕੇ ਰਹਿ ਜਾਂਦੇ ਹਨ।

ਰਿਪੋਟਾਂ ਮੁਤਾਬਿਕ ਇੰਡੀਅਨ ਮੇਰੀਟਾਈਮ ਫੈਡਰੇਸ਼ਨ ਦੇ ਚੇਅਰਮੈਨ ਕੈਪਟਨ ਸੰਜੇ ਪ੍ਰਾਸ਼ਰ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ ਲਗਪਗ 333 ਸਮੁੰਦਰੀ ਜਹਾਜ਼ਾਂ ਦੇ ਮਲਾਹ ਪ੍ਰਭਾਵਿਤ ਹਨ ਜਿਨ੍ਹਾਂ ਨੂੰ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਵੱਖ ਵੱਖ ਦੇਸ਼ਾਂ ਦੀਆਂ ਜੇਲ੍ਹਾਂ ਵਿਚੋਂ ਛੁਡਵਾਇਆ ਗਿਆ। ਅਜੇ ਵੀ 35 ਮਲਾਹ (Seafarers) ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਫਸੇ ਹੋਏ ਹਨ।

ਰਿਪੋਰਟਾਂ ਮੁਤਾਬਿਕ ਸੂਚਨਾ ਅਧਿਕਾਰ ਤਹਿਤ ਮਿਲੀ ਜਾਣਕਾਰੀ ਅਨੁਸਾਰ ਸਭ ਤੋਂ ਵੱਧ ਭਾਰਤੀ ਇਰਾਨ ਦੀਆਂ ਜੇਲਾਂ ਵਿੱਚ ਫਸੇ ਹੋਏ ਹਨ। ਇਨ੍ਹਾਂ ਵਿਚੋਂ 199 ਦੇ ਕਰੀਬ ਭਾਰਤੀ ਛੱਡੇ ਜਾ ਚੁੱਕੇ ਹਨ ਪਰ ਲਗਪਗ 21 ਭਾਰਤੀ ਅਜੇ ਵੀ ਇਰਾਨ ਦੀਆਂ ਜੇਲਾਂ ਵਿੱਚ ਫਸੇ ਹੋਏ ਹਨ। ਇਨ੍ਹਾਂ ਵਿਚੋਂ 6 ਮਲਾਹ (Seafarers) ਛੱਡ ਦਿੱਤੇ ਗਏ ਹਨ ਅਤੇ ਬਾਕੀਆਂ ਦੀ ਰਿਹਾਈ ਛੇਤੀ ਹੋ ਸਕਦੀ ਹੈ। ਬਦਕਿਸਮਤੀ ਨਾਲ ਇਨ੍ਹਾਂ ਵਿਚੋਂ ਇਕ ਦਾ ਸਰੀਰ ਦਾ ਅੱਧਾ ਹਿੱਸਾ ਅਧਰੰਗ ਕਾਰਨ ਨਕਾਰਾ ਹੋ ਚੁੱਕਾ ਹੈ।

- Advertisement -

ਕੈਪਟਨ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਕੇਸ ਹਨ ਜਿਨ੍ਹਾਂ ਵਿੱਚ ਬਹੁਤੇ ਜਹਾਜ਼ੀ ਕਈ ਦੇਸ਼ਾਂ ਵਿਚ ਡਿਊਟੀ ਦੌਰਾਨ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਉਨ੍ਹਾਂ ਦੀਆਂ ਮ੍ਰਿਤ ਦੇਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਪ੍ਰੋਕਟਰ ਜਨਰਲ ਆਫ ਐਮੀਰੇਟਸ ਵਲੋਂ ਲਿਆਂਦੀਆਂ ਗਈਆਂ ਹਨ। ਸਾਲ 2018-19 ਵਿੱਚ 34 ਭਾਰਤੀ ਜਹਾਜ਼ੀਆਂ ਦੀਆਂ ਮ੍ਰਿਤ ਦੇਹਾਂ ਵਿਦੇਸ਼ਾਂ ਵਿਚੋਂ ਲਿਆਂਦੀਆਂ ਜਾ ਚੁੱਕੀਆਂ ਹਨ। ਹੁਣ ਤਕ ਮਿਲੀਆਂ ਰਿਪੋਰਟਾਂ ਮੁਤਾਬਿਕ 21 ਇਰਾਨ ‘ਚ, 4 ਚੀਨ, 3 ਪੁਰਤਗਾਲ, 2 ਨਾਇਜੀਰਿਆ, 2 ਅਮਰੀਕਾ, 1 ਮਲੇਸ਼ੀਆ, 1 ਮਿਸਰ ਅਤੇ 1 ਆਸਟ੍ਰੇਲੀਆ ਵਿੱਚ ਫਸੇ ਹੋਏ ਹਨ।

Share this Article
Leave a comment