ਓਂਟਾਰੀਓ : ਓਂਟਾਰੀਓ ਦੇ ਹਾਈਵੇ 401 ‘ਤੇ ਪੋਰਟ ਹੋਪ ਨੇੜ੍ਹੇ ਸਾਲ 2017 ‘ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਦੇ ਦੋਸ਼ ਹੇਠ ਬਰੈਂਪਟਨ ਦੇ 56 ਸਾਲਾਂ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋਈ ਹੈ।
ਦੱਸ ਦਈਏ ਇਹ ਹਾਦਸਾ 8 ਜੁਲਾਈ,2017 ਨੂੰ ਵਾਪਰਿਆ ਸੀ। ਬਲਜਿੰਦਰ ਸਿੰਘ ਦਾ ਟਰਾਂਸਪੋਰਟ ਟਰੱਕ ਅੱਗੇ ਜਾ ਰਹੇ ਇੱਕ ਪਿਕਅੱਪ ਟਰੱਕ ਨਾਲ ਟਕਰਾ ਗਿਆ ਸੀ। ਜਦੋਂ ਇਹ ਹਾਦਸਾ ਵਾਪਰਿਆ ਪਿਕਅੱਪ ਟਰੱਕ ਅੱਗੇ ਕੰਸਟਰਕਸ਼ਨ ਦਾ ਕੰਮ ਚੱਲਦਾ ਹੋਣ ਕਰਕੇ ਹੋਲੀ ਜਾ ਰਿਹਾ ਸੀ। ਦੱਸਿਆ ਗਿਆ ਹੈ ਕਿ ਮੌਸਮ ਬਿਲਕੁਲ ਸਾਫ ਸੀ ਅਤੇ ਸਾਹਮਣੇ ਮੌਜੂਦ ਪਿਕਅੱਪ ਟਰੱਕ ਨੇ ਫੋਰਵੇਅ ਫਲੈਸ਼ਰ ਵੀ ਜਗਾਏ ਹੋਏ ਸਨ, ਪਰ ਬਲਜਿੰਦਰ ਸਿੰਘ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਤੇ ਮਗਰੋ ਟੱਕਰ ਮਾਰ ਦਿੱਤੀ।
ਬਲਜਿੰਦਰ ਸਿੰਘ ਸਾਲ 2007 ‘ਚ ਕੈਨੇਡਾ ਰਿਫੂਇਜੀ ਵਜੋ ਆਇਆ ਸੀ ਤੇ ਸਾਲ 2009 ਵਿੱਚ ਪੱਕਾ ਹੋ ਗਿਆ ਸੀ। ਬਲਜਿੰਦਰ ਸਿੰਘ ਨੇ ਸ਼ੁਰੂਆਤ ਗੁਰੂਘਰ ਦੇ ਪਾਠੀ ਦੇ ਤੌਰ ਤੇ ਕੀਤੀ ਸੀ ਅਤੇ ਬਾਅਦ ਵਿੱਚ ਟਰੱਕ ਡਰਾਈਵਰ ਦਾ ਲਾਈਸੈਂਸ ਮਿਲਿਆ ਸੀ।