ਲੰਦਨ: ਬ੍ਰਿਟੇਨ ਵਿਚ ਕੋਰੋਨਾ ਵਾਇਰਸ ਕਾਰਨ ਭਾਰਤੀ ਮੂਲ ਦੇ ਡਾਕਟਰ ਜਿਤੇਂਦਰ ਕੁਮਾਰ ਰਾਠੌਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਵੇਲਜ਼ ਦੇ ਅਧਿਕਾਰੀਆਂ ਵੱਲੋਂ ਸੋਮਵਾਰ ਰਾਤ ਨੂੰ ਦਿੱਤੀ ਗਈ ਹੈ। ਰਾਠੌਰ ਨੇ 1977 ਵਿਚ ਬੰਬੇ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜ੍ਹਾਈ ਕੀਤੀ। ਬਾਅਦ ਵਿਚ ਉਹ ਯੂਕੇ ਚਲੇ ਗਏ ਅਤੇ ਸਾਲਾਂ ਤੋਂ ਨੈਸ਼ਨਲ ਹੈਲਥ ਸਰਵਿਸ (NHS) ਵਿਚ ਕੰਮ ਕੀਤਾ।
ਕਾਰਡਿਫ ਅਤੇ ਵੈਲ ਯੂਨੀਵਰਸਿਟੀ ਹੈਲਥ ਬੋਰਡ ਨੇ ਕਿਹਾ, “ਅਸੀਂ ਤੁਹਾਨੂੰ ਡੂੰਘੇ ਦੂੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਕਾਰਡੀਓ-ਥੌਰੇਸਿਕ ਸਰਜਰੀ, ਯੂਨੀਵਰਸਿਟੀ ਆਫ ਵੇਲਜ਼ ਦੇ ਐਸੋਸੀਏਟ ਸਪੈਸ਼ਲਿਸਟ ਜਿਤੇਂਦਰ ਰਾਠੌਰ ਦਾ ਦਿਹਾਂਤ ਹੋ ਗਿਆ ਹੈ।” ਬੋਰਡ ਨੇ ਕਿਹਾ, ਉਨ੍ਹਾ ਦੀ ਮੌਤ ਅੱਜ ਸਵੇਰੇ ਸਾਡੀ ਜਨਰਲ ਇੰਟੈਨਿਸਿਵ ਕੇਅਰ ਯੂਨਿਟ ਵਿਚ ਕੋਵਿਡ -19 ਰਿਪੋਰਟ ਪਾਜ਼ਿਟਿਵ ਹੋਣ ਤੋਂ ਬਾਅਦ ਹੋਈ।
ਦਾਸ ਦਈਏ ਯੂਕੇ ਦੇ ਹਸਪਤਾਲਾਂ ਵਿਚ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਐਨਐਚਐਸ ਸਟਾਫ ਦੇ ਨਾਲ ਭਾਰਤੀ ਡਾਕਟਰ ਅਤੇ ਨਰਸ ਫਰੰਟ ਲਾਈਨ ‘ਤੇ ਹਨ।