ਕੈਨੇਡਾ ‘ਚ ਭਾਰਤੀ ਨਾਗਰਿਕ ਦਾ ਬੇਰਹਿਮੀ ਨਾਲ ਕਤਲ

Global Team
2 Min Read

ਓਟਾਵਾ: ਕੈਨੇਡਾ ਦੇ ਓਟਾਵਾ ਸ਼ਹਿਰ ਨੇੜਲੇ ਰਾਕਲੈਂਡ ਇਲਾਕੇ ਵਿੱਚ ਇੱਕ ਭਾਰਤੀ ਨਾਗਰਿਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਕੈਨੇਡਾ ਵਿੱਚ ਭਾਰਤੀ ਉੱਚਾਯੋਗ ਨੇ ਇਹ ਜਾਣਕਾਰੀ ਦਿੱਤੀ ਹੈ।

ਓਟਾਵਾ ਵਿਖੇ ਸਥਿਤ ਭਾਰਤੀ ਉੱਚਾਯੋਗ ਨੇ ਦੱਸਿਆ ਕਿ ਇਹ ਘਟਨਾ ਰਾਕਲੈਂਡ ‘ਚ ਵਾਪਰੀ, ਹਾਲਾਂਕਿ ਮਾਰੇ ਗਏ ਵਿਅਕਤੀ ਬਾਰੇ ਕੋਈ ਵਿਅਕਤੀਗਤ ਜਾਣਕਾਰੀ ਨਹੀਂ ਦਿੱਤੀ ਗਈ।

ਭਾਰਤੀ ਉੱਚਾਯੋਗ ਨੇ ਸ਼ੁੱਕਰਵਾਰ ਨੂੰ ‘ਐਕਸ’ ‘ਤੇ ਇੱਕ ਪੋਸਟ ਵਿਚ ਕਿਹਾ, “ਅਸੀਂ ਓਟਵਾ ਨੇੜੇ ਰੌਕਲੈਂਡ ਵਿਚ ਇੱਕ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੋਈ ਮੌਤ ’ਤੇ ਦੁੱਖ ਪ੍ਰਗਟ ਕਰਦੇ ਹਾਂ। ਪੁਲੀਸ ਨੇ ਕਿਹਾ ਹੈ ਕਿ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਸੀਂ ਮਾਰੇ ਗਏ ਵਿਅਕਤੀ ਦੇ ਸੋਗਮਈ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਸਥਾਨਕ ਕਮਿਊਨਿਟੀ ਐਸੋਸੀਏਸ਼ਨ ਰਾਹੀਂ ਨੇੜਲੇ ਸੰਪਰਕ ਵਿੱਚ ਹਾਂ।’’

ਸੀਟੀਵੀ ਨਿਊਜ਼ ਦੇ ਅਨੁਸਾਰ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (O.P.P.) ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਤਿੰਨ ਵਜੇ ਤੋਂ ਕੁਝ ਸਮੇਂ ਪਹਿਲਾਂ ਰਾਕਲੈਂਡ ਵਿੱਚ ਲਾਲੋਂਡੇ ਸਟ੍ਰੀਟ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ।

ਘਟਨਾ ਓਟਾਵਾ ਤੋਂ 40 ਕਿਲੋਮੀਟਰ ਦੂਰ ਵਾਪਰੀ

ਇਹ ਥਾਂ ਓਟਾਵਾ ਸ਼ਹਿਰ ਤੋਂ ਲਗਭਗ 40 ਕਿਲੋਮੀਟਰ ਪੂਰਬ ਵੱਲ ਸਥਿਤ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਪੁਲਿਸ ਨੇ ਹਜੇ ਤੱਕ ਇਹ ਨਹੀਂ ਦੱਸਿਆ ਕਿ ਹਿਰਾਸਤ ਵਿੱਚ ਲਏ ਵਿਅਕਤੀ ‘ਤੇ ਕੀ ਇਲਜ਼ਾਮ ਲਗਾਏ ਗਏ ਹਨ। OPP ਨੇ ਕਿਹਾ ਕਿ ਲੋਕਾਂ ਦੀ ਜਨਤਕ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਦੀ ਗੱਲ ਨਹੀਂ ਹੈ।

ਪੁਲਿਸ ਨੇ ਕਿਹਾ: ‘ਅਸੀਂ ਜਾਂਚ ਦੇ ਸ਼ੁਰੂਆਤੀ ਪੜਾਅ ‘ਤੇ ਹਾਂ, ਇਸ ਕਰਕੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।’

Share This Article
Leave a Comment