ਭਾਰਤੀ ਨੌਜਵਾਨ ਨੇ ਟਰੱਕ ਨਾਲ ਵ੍ਹਾਈਟ ਹਾਊਸ ’ਤੇ ਹਮਲਾ ਕਰਨ ਦੇ ਕਬੂਲੇ ਦੋਸ਼, ਦੱਸਿਆ ਕਾਰਨ, ਹੁਣ ਮਿਲੇਗੀ ਸਖਤ ਸਜ਼ਾ

Global Team
2 Min Read

ਵਾਸ਼ਿੰਗਟਨ: ਅਮਰੀਕਾ ‘ਚ ਸਥਾਈ ਤੌਰ ‘ਤੇ ਰਹਿ ਰਹੇ ਭਾਰਤੀ ਨਾਗਰਿਕ ਨੇ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਨੂੰ ਨਾਜ਼ੀ ਜਰਮਨੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਵਿਚ ਬਦਲਣ ਦੇ ਇਰਾਦੇ ਨਾਲ ਕਿਰਾਏ ਦੇ ਟਰੱਕ ਰਾਹੀਂ ਵ੍ਹਾਈਟ ਹਾਊਸ ‘ਤੇ ਹਮਲਾ ਕਰਨ ਦਾ ਦੋਸ਼ ਕਬੂਲ ਲਿਆ ਹੈ। ਇਸਤਗਾਸਾ ਅਤੇ ਬਚਾਅ ਪੱਖ ਵਿਚਕਾਰ ਹੋਏ ਸਮਝੌਤੇ ਦੇ ਬਿਆਨ ਅਨੁਸਾਰ ਮਿਸੂਰੀ ਦੇ ਸੇਂਟ ਲੂਈਸ ਦੇ ਰਹਿਣ ਵਾਲੇ 20 ਸਾਲਾ ਵਰਸ਼ਿਤ ਕੰਦੂਲਾ ਨੇ ਕਿਰਾਏ ਟਰੱਕ ਨੂੰ ਵ੍ਹਾਈਟ ਹਾਊਸ ਕੰਪਲੈਕਸ ਵਿੱਚ ਦਾਖਲ ਕਰ ਦਿੱਤਾ ਸੀ। ਉਸ ਨੇ ਸਿਆਸੀ ਸੱਤਾ ਹਾਸਲ ਕਰਨ ਲਈ ਵ੍ਹਾਈਟ ਹਾਊਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡਾਬਨੀ ਐੱਲ. ਫਰੈਡਰਿਕ ਵੱਲੋਂ ਕੰਦੂਲਾ ਨੂੰ ਸਜ਼ਾ 23 ਅਗਸਤ ਨੂੰ ਸੁਣਾਈ ਜਾਵੇਗੀ।

ਅਮਰੀਕੀ ਅਟਾਰਨੀ ਮੈਥਿਊ ਗ੍ਰੇਵਜ਼ ਨੇ ਸੋਮਵਾਰ ਨੂੰ ਕਿਹਾ ਕਿ ਕੰਦੂਲਾ ਦਾ ਇਰਾਦਾ ਇੱਕ ਜਮਹੂਰੀ ਤੌਰ ‘ਤੇ ਚੁਣੀ ਗਈ ਸਰਕਾਰ ਨੂੰ ਨਾਜ਼ੀ ਜਰਮਨੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਸਰਕਾਰ ਵਿੱਚ ਬਦਲਣ ਅਤੇ ਆਪਣੇ ਆਪ ਨੂੰ ਅਮਰੀਕਾ ਦਾ ਸਰਵਉੱਚ ਨੇਤਾ ਬਣਾਉਣਾ ਸੀ।

ਨਿਆਂ ਵਿਭਾਗ ਨੇ ਕਿਹਾ ਕਿ ਕੰਦੂਲਾ ਨੇ ਮੰਨਿਆ ਕਿ ਉਹ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਲੋੜ ਪੈਣ ‘ਤੇ ਅਮਰੀਕੀ ਰਾਸ਼ਟਰਪਤੀ ਅਤੇ ਹੋਰਾਂ ਦੇ ਕਤਲ  ਦਾ ਵੀ ਪ੍ਰਬੰਧ ਕਰਨ ਲਈ ਤਿਆਰ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਕੰਦੂਲਾ 22 ਮਈ, 2023 ਦੀ ਦੁਪਹਿਰ ਨੂੰ ਵਾਸ਼ਿੰਗਟਨ ਡੀਸੀ ਲਈ ਵਪਾਰਕ ਉਡਾਣ ਰਾਹੀਂ ਸੇਂਟ ਲੁਈਸ, ਮਿਸੂਰੀ ਤੋਂ ਰਵਾਨਾ ਹੋਇਆ। ਕੰਦੂਲਾ ਸ਼ਾਮ 5:20 ਵਜੇ ਦੇ ਕਰੀਬ ਡੱਲੇਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ ਅਤੇ ਸ਼ਾਮ 6:30 ਵਜੇ ਇਕ ਟਰੱਕ ਕਿਰਾਏ ‘ਤੇ ਲਿਆ। ਉਹ ਭੋਜਨ ਅਤੇ ਗੈਸ ਬਰਵਾਉਣ ਲਈ ਰੁਕਿਆ ਅਤੇ ਫਿਰ ਵਾਸ਼ਿੰਗਟਨ, ਡੀਸੀ  ਚਲਾ ਗਿਆ, ਜਿੱਥੇ ਰਾਤ 9:35 ਵਜੇ ਉਸਨੇ ਵ੍ਹਾਈਟ ਹਾਊਸ ਦੇ ਬਾਹਰ ਬੈਰੀਅਰਾਂ ਨੂੰ ਟਰੱਕ ਨਾਲ ਟੱਕਰ ਮਾਰ ਦਿੱਤੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment