Home / ਸੰਸਾਰ / ਸੌਣ ਦੀ ਥਾਂ ਨੂੰ ਲੈ ਕੇ ਹੋਈ ਬਹਿਸ ਦੇ ਚਲਦਿਆਂ ਇੱਕ ਭਾਰਤੀ ਨੇ ਕੀਤਾ ਦੂਜੇ ਭਾਰਤੀ ਪ੍ਰਵਾਸੀ ਦਾ ਕਤਲ

ਸੌਣ ਦੀ ਥਾਂ ਨੂੰ ਲੈ ਕੇ ਹੋਈ ਬਹਿਸ ਦੇ ਚਲਦਿਆਂ ਇੱਕ ਭਾਰਤੀ ਨੇ ਕੀਤਾ ਦੂਜੇ ਭਾਰਤੀ ਪ੍ਰਵਾਸੀ ਦਾ ਕਤਲ

ਦੁਬਈ: ਦੁਬਈ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਭਾਰਤੀ ਨੇ ਸਿਰਫ ਸੌਣ ਦੀ ਥਾਂ ਨੂੰ ਲੈ ਕੇ ਦੂਜੇ ਭਾਰਤੀ ਦਾ ਕਤਲ ਕਰ ਦਿੱਤਾ। ਖਲਿਜ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਦੁਬਈ ਕੋਰਟ ਆਫ ਫਰਸਟ ਇੰਸਟੈਂਟ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਜਿੱਥੇ ਸਰਕਾਰੀ ਵਕੀਲ ਦੇ ਹਵਾਲੇ ਤੋਂ ਕਿਹਾ ਗਿਆ ਕਿ ਦੋਸ਼ੀ ਭਾਰਤੀ ਵਿਅਕਤੀ ਘਟਨਾ ਵੇਲੇ ਨਸ਼ੇ ਵਿੱਚ ਸੀ ਤੇ ਦੂੱਜੇ ਭਾਰਤੀ ਪ੍ਰਵਾਸੀ ਨੂੰ ਬਹੁਤ ਹੀ ਬੁਰੀ ਤਰ੍ਹਾਂ ਕੁੱਟ ਰਿਹਾ ਸੀ। ਜਿਸ ਦੇ ਚਲਦਿਆਂ ਉਸਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ।

ਇੱਕ ਪੁਲਿਸ ਅਧੀਕਾਰੀ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਮਾਮਲਾ 18 ਅਗਸਤ ਦਾ ਹੈ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਲ ਕਵੋਜ ਉਦਯੋਗਿਕ ਖੇਤਰ ਵਿੱਚ ਇੱਕ ਮਾਲ ਦੇ ਪਿੱਛੇ ਸਥਿਤ ਯਾਰਡ ‘ਚ ਵਿਅਕਤੀ ਦਾ ਮ੍ਰਿਤਕ ਸਰੀਰ ਮਿਲਿਆ।

ਇਸ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਜਾਂਚ ਵਿਭਾਗ ਨੂੰ ਸੌਂਪ ਦਿੱਤਾ ਗਿਆ। ਜਿੱਥੇ ਪਰਵਾਸੀ ਨੇ ਮੰਨਿਆ ਕਿ ਉਸ ਨੇ ਮਾਰੇ ਗਏ ਵਿਅਕਤੀ ਨੂੰ ਲੱਤਾਂ ਤੇ ਮੁੱਕੇ ਮਾਰੇ ਸਨ ਕਿਉਂਕਿ ਉਹ ਉਸ ਦੇ ਸੌਣ ਦੀ ਥਾਂ ਤੇ ਲੇਟ ਗਿਆ ਸੀ ਹੱਥੋਪਾਈ ਤੋਂ ਬਾਅਦ ਉਹ ਆਪਣੇ ਪਿੱਕ-ਅਪ ਟਰੱਕ ਵਿੱਚ ਜਾ ਕੇ ਸੋ ਗਿਆ। ਅਗਲੇ ਦਿਨ ਜਦੋਂ ਉਸ ਨੇ ਵਿਅਕਤੀ ਨੂੰ ਮ੍ਰਿਤ ਪਿਆ ਵੇਖਿਆ ਤਾਂ ਉਸ ਨੇ ਉੱਥੋਂ ਵਲੋਂ ਭੱਜਣ ਦਾ ਫੈਸਲਾ ਲਿਆ।

ਦੋਸ਼ੀ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਸ ਨੇ ਦੂੱਜੇ ਵਿਅਕਤੀ ਨਾਲ ਆਪਣੇ ਸੌਣ ਦੀ ਥਾਂ ਨੂੰ ਲੈ ਕੇ ਕੁੱਟਮਾਰ ਜ਼ਰੂਰ ਕੀਤੀ ਸੀ ਪਰ ਉਹ ਉਸ ਨੂੰ ਜਾਨੋਂ ਮਾਰਨਾ ਨਹੀਂ ਚਾਹੁੰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਹੁਣ ਦੋਸ਼ੀ ਨੂੰ 28 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ।

Check Also

ਇਹ ਬੱਚਾ 8 ਸਾਲ ਦੀ ਉਮਰ ਵਿੱਚ ਬਣਿਆ ਗ੍ਰੈਜੂਏਸਨ ਦਾ ਵਿਦਿਆਰਥੀ!

ਜੇ ਤੁਸੀਂ ਸੋਸ਼ਲ ਮੀਡੀਆ ਅਤੇ ਆਨਲਾਈਨ ਗੇਮਾਂ ਨੂੰ ਪੜ੍ਹਾਈ ਦੇ ਰਾਹ ਵਿਚ ਰੁਕਾਵਟ ਸਮਝਦੇ ਹੋ, …

Leave a Reply

Your email address will not be published. Required fields are marked *