ਲੰਡਨ : ਜਿਵੇਂ ਜਿਵੇਂ ਭਾਰਤੀਆਂ ਖਾਸ ਕਰ ਪੰਜਾਬੀਆਂ ਅੰਦਰ ਬਾਹਰੀ ਮੁਲਕਾਂ ‘ਚ ਜਾ ਕੇ ਚੰਗੇ ਭਵਿੱਖ ਦੀ ਤਲਾਸ਼ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ ਤਿਵੇਂ ਤਿਵੇਂ ਹੀ ਬਾਹਰੀ ਮੁਲਕਾਂ ‘ਚੋਂ ਹਰ ਦਿਨ ਕਿਸੇ ਨਾ ਕਿਸੇ ਭਾਰਤੀ ਜਾਂ ਪੰਜਾਬੀ ਦੀ ਬਾਹਰੀ ਮੁਲਕ ਅੰਦਰ ਮੌਤ ਦੀ ਖਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਬੀਤੇ ਦਿਨੀਂ ਇੱਕ ਭਾਰਤੀ ਦੀ ਯੂਕੇ ਦੀ ਜੇਲ੍ਹ ਅੰਦਰ ਹੋਈ ਮੌਤ ਦਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਿਕ ਇਸ ਦੀ ਮੌਤ ਸਿਰ ਦੀ ਸੱਟ ਕਾਰਨ ਹੋਈ ਹੈ।
ਸੰਦੀਪ ਘੁੰਮਣ ਨਾਮ ਦੇ ਇੱਕ ਭਾਰਤੀ ਪੰਜਾਬੀ ਵਿਅਕਤੀ ‘ਤੇ ਬੀਤੀ 18 ਫਰਵਰੀ ਨੂੰ ਹਮਲਾ ਹੋਇਆ ਸੀ ਅਤੇ ਇਸ ਦੌਰਾਨ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਦੱਸਣਯੋਗ ਹੈ ਕਿ ਉਹ ਸਾਊਥ ਈਸਟ ਲੰਡਨ ਵਿੱਚ ਹਰ ਮਜਸਟੇ ਜੇਲ (Her Majesty’s Prison (HMP) Belmarsh) ਵਿੱਚ ਬੰਦ ਸੀ। ਇਸ ਤੋਂ ਬਾਅਦ ਘੁਮਣ ਨੂੰ ਗੰਭੀਰ ਹਾਲਾਤਾਂ ਵਿੱਚ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੇਸ ਦੀ ਜਾਂਚ ਕੀਤੀ ਜਾ ਰਹੀ ਸੀ।