ਅਨੰਤਨਾਗ:- ਭਾਰਤੀ ਫੌਜ ਨੇ ਦੱਖਣੀ ਕਸ਼ਮੀਰ ਦੇ ਇੱਕ ਪਿੰਡ ‘ਚ ਆਸ ਪਾਸ ਦੇ ਇਲਾਕਿਆਂ ਦੇ ਵਿਦਿਆਰਥੀਆਂ ਲਈ ਇੱਕ ਬੱਸ ਅੱਡੇ ਨੂੰ ‘ਸਟ੍ਰੀਟ ਲਾਇਬ੍ਰੇਰੀ’ ‘ਚ ਬਦਲ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ 18 ਰਾਸ਼ਟਰੀ ਰਾਈਫਲਜ਼ ਨੇ ਫਰਵਰੀ ਦੇ ਅਖੀਰਲੇ ਹਫ਼ਤੇ ‘ਚ ਲਾਇਬ੍ਰੇਰੀ ਸਥਾਪਤ ਕੀਤੀ ਸੀ, ਜਿਸ ਨਾਲ ਰਾਣੀਪੁਰਾ, ਚਟੀਸਿੰਸਿੰਗਪੁਰਾ, ਕੇਜਰੀਵਾਲ ਤੇ ਦੇਵੀਪੋਰਾ ਪਿੰਡਾਂ ਦੇ ਵਿਦਿਆਰਥੀਆਂ ‘ਚ ਉਤਸ਼ਾਹ ਪੈਦਾ ਹੋਇਆ ਹੈ
ਇਸਤੋਂ ਇਲਾਵਾ ਛੋਟੇ ਬੱਚਿਆਂ ਨੇ ਵੀ ਲਾਇਬ੍ਰੇਰੀ ‘ਚ ਕਹਾਣੀਆਂ ਵਾਲੀਆਂ ਕਿਤਾਬਾਂ ਦੀ ਮੰਗ ਕੀਤੀ ਹੈ। ਅਧਿਕਾਰੀ ਲੈਫਟੀਨੈਂਟ ਕਰਨਲ ਝਾਅ ਦੇ ਇਸ ਫੈਸਲੇ ਤੋਂ ਖੁਸ਼ ਹਨ।