ਨਿਊਜ਼ ਡੈਸਕ : ਮਿਸਰ ਦੇ ਸੂਏਜ਼ ਗਵਰਨੋਟ ਵਿੱਚ ਦੋ ਬੱਸਾਂ ਇੱਕ ਟਰੱਕ ਨਾਲ ਟਕਰਾ ਗਈਆਂ। ਇਸ ਘਟਨਾ ਦੌਰਾਨ 6 ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਿਲ ਸੀ।
ਰਿਪੋਰਟਾਂ ਅਨੁਸਾਰ, ਜਾਨਲੇਵਾ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ ਭਾਰਤੀ ਵਿਅਕਤੀ, ਦੋ ਮਲੇਸ਼ੀਆਈ ਅਤੇ ਤਿੰਨ ਮਿਸਰੀ ਵਿਅਕਤੀ ਸ਼ਾਮਲ ਹਨ।
ਸਥਾਨਕ ਰਿਪੋਰਟਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀਆਂ ਨੂੰ ਲੈ ਕੇ ਜਾਣ ਵਾਲੀਆਂ ਦੋ ਬੱਸਾਂ ਲਾਲ ਸਾਗਰ ‘ਤੇ ਆਈ ਸੋਖਨਾ ਰਿਜੋਰਟ (Sokhna resort) ਵੱਲ ਜਾਣ ਵਾਲੇ ਰਸਤੇ’ ਤੇ ਕਾਇਰੋ (Cairo) ਦੇ ਪੂਰਬ ਵੱਲ ਇੱਕ ਟਰੱਕ ਵਿੱਚ ਜਾ ਟਕਰਾ ਗਈਆਂ।
ਕਾਇਰੋ (Cairo) ਵਿਚਲੇ ਭਾਰਤੀ ਦੂਤਘਰ ਨੇ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ, “ਮਿਸਰ ਦੇ ਆਇਨ ਸੋਖਨਾ ਨੇੜੇ ਅੱਜ ਬੱਸ ਹਾਦਸਾ ਵਾਪਰਿਆ ਅਤੇ ਇਸ ਵਿਚ 16 ਭਾਰਤੀ ਯਾਤਰੀ ਵੀ ਮੌਜੂਦ ਸਨ। ਹੈਲਪਲਾਈਨ ਨੰਬਰ + 20-1211299905 ਅਤੇ + 20-1283487779 ਉਪਲਬਧ ਹਨ। ”
Bus accident with 16 Indian tourists on board occured today near Ain Sokhna in Egypt. Embassy officials are at hospitals in Suez city and Cairo. Helpline numbers +20-1211299905 and +20-1283487779 are available. @DrSJaishankar @MEAIndia @CPVIndia @MOS_MEA
— India in Egypt (@indembcairo) December 28, 2019