ਨਿਊਜ਼ ਡੈਸਕ: ਇੱਕ ਜਨਵਰੀ ਨੂੰ ਦੁਨੀਆਭਰ ਵਿੱਚ ਜਿੰਨੇ ਬੱਚੇ ਪੈਦਾ ਹੋਏ ਉਨ੍ਹਾਂ ਵਿਚੋਂ 17 ਫੀਸਦੀ ਬੱਚੇ ਭਾਰਤ ਵਿੱਚ ਪੈਦਾ ਹੋਏ। ਯੂਨੀਸੇਫ ਵਲੋਂ ਸਾਲ ਦੇ ਪਹਿਲੇ ਦਿਨ ਜਨਮ ਲੈਣ ਵਾਲੇ ਬੱਚਿਆਂ ਦੇ ਅੰਕੜੇ ਜਾਰੀ ਕੀਤੇ।
ਅਨੁਮਾਨਤ ਅੰਕੜਿਆਂ ਮੁਤਾਬਕ 01 ਜਨਵਰੀ 2020 ਨੂੰ 3,92,078 ਬੱਚੇ ਪੈਦਾ ਹੋਏ । ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 67385 ਬੱਚੇ ਭਾਰਤ ਵਿੱਚ ਪੈਦਾ ਹੋਏ। ਇਸ ਤੋਂ ਬਾਅਦ ਚੀਨ, ਨਾਈਜੀਰੀਆ, ਪਾਕਿਸਤਾਨ, ਇੰਡੋਨੇਸ਼ੀਆ, ਅਮਰੀਕਾ, ਕਾਂਗੋ ਅਤੇ ਇਥੋਪੀਆ ਹੈ।
ਦੱਸ ਦਈਏ ਕਿ ਦੁਨੀਆਭਰ ਵਿੱਚ ਪੈਦਾ ਹੋਣ ਵਾਲੇ ਕੁੱਲ ਬੱਚਿਆਂ ਦਾ 50 ਫੀਸਦੀ ਇਨ੍ਹਾਂ ਅੱਠ ਦੇਸ਼ਾਂ ਵਿੱਚ ਹੈ।
ਯੂਨੀਸੇਫ ਦੇ ਅੰਕੜਿਆਂ ਮੁਤਾਬਕ ਇੱਕ ਜਨਵਰੀ ਨੂੰ ਦੁਨੀਆਭਰ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ :
1. ਭਾਰਤ – 68,385
2. ਚੀਨ – 46,299
3. ਨਾਜੀਰਿਆ – 26,039
4 . ਪਾਕਿਸਤਾਨ – 16,787
5 . ਇੰਨਡੋਨੇਸ਼ਿਆ – 13,020
6 . ਅਮਰੀਕਾ – 10,452
7 . ਕਾਂਗੋ – 10,247
8 . ਇਥੋਪੀਆ – 8,493
ਇੱਕ ਅਨੁਮਾਨ ਦੇ ਮੁਤਾਬਕ ਸਾਲ 2020 ਵਿੱਚ ਪਹਿਲਾਂ ਬੱਚੇ ਨੇ ਪੈਸਿਫਿਕ ਖੇਤਰ ਦੇ ਫਿਜ਼ੀ ਵਿੱਚ ਜਨਮ ਲਿਆ। ਪਹਿਲੇ ਦਿਨ ਪੈਦਾ ਹੋਣ ਵਾਲਾ ਆਖਰੀ ਬੱਚਾ ਅਮਰੀਕਾ ਵਿੱਚ ਹੋਵੇਗਾ।
ਯੂਨੀਸੇਫ ਨੇ ਦੁਨੀਆਭਰ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਲੈ ਕੇ ਸਚਾਈ ਸਾਹਮਣੇ ਰੱਖੀ ਹੈ। ਦੱਸ ਦਈਏ ਕਿ ਸਾਲ 2018 ਵਿੱਚ 25 ਲੱਖ ਨਵਜੰਮੇ ਬੱਚਿਆਂ ਨੇ ਜਨਮ ਦੇ ਪਹਿਲੇ ਮਹੀਨੇ ਵਿੱਚ ਹੀ ਆਪਣੀ ਜਾਨ ਗਵਾ ਦਿੱਤੀ ਸੀ । ਇਨਾਂ ਵਿਚੋਂ ਲਗਭਗਵਇੱਕ ਤਿਹਾਈ ਬੱਚਿਆਂ ਦੀ ਮੌਤ ਪੈਦਾ ਹੋਣ ਵਾਲੇ ਦਿਨ ਹੀ ਹੋ ਗਈ ਸੀ।