ਬ੍ਰਿਸਬੇਨ: ਟੀਮ ਇੰਡੀਆ ਨੇ ਬ੍ਰਿਸਬੇਨ ਟੈਸਟ ਮੈਚ ਵਿੱਚ ਆਸਟਰੇਲੀਆ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਲ ਕਰ ਦਿੱਤੀ ਹੈ। ਭਾਰਤ ਨੇ ਆਸਟਰੇਲੀਆ ਵਿੱਚ ਆਪਣਾ ਸਭ ਤੋਂ ਵੱਡਾ 328 ਦੌੜਾਂ ਦਾ ਟਾਰਗੇਟ ਚੇਜ਼ ਕੀਤਾ ਅਤੇ ਚੌਥਾ ਟੈਸਟ ਜਿੱਤ ਕੇ 2-1 ਨਾਲ ਸੀਰੀਜ਼ ਆਪਣੇ ਨਾਮ ਕਰ ਲਈ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 2003 ਵਿਚ ਐਡੀਲੇਡ ਟੈਸਟ ਚ ਆਪਣੇ 233 ਦੌੜਾਂ ਦੇ ਟਾਰਗੈੱਟ ਨੂੰ ਹਾਸਲ ਕਰਕੇ ਇਤਿਹਾਸ ਰਚਿਆ ਸੀ ਜਿਸ ਨੂੰ ਅੱਜ ਤੋੜ ਦਿੱਤਾ ਗਿਆ।
ਇਸ ਟੈਸਟ ਮੈਚ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਦੇ ਹੋਏ 369 ਰਨ ਬਣਾਏ ਸਨ। ਜਵਾਬ ਵਿੱਚ ਟੀਮ ਇੰਡੀਆ ਸਿਰਫ਼ 336 ਰਨ ਹੀ ਬਣਾ ਸਕੀ।
ਇਸ ਤੋਂ ਬਾਅਦ ਆਸਟ੍ਰੇਲੀਆ ਨੇ ਦੂਸਰੀ ਪਾਰੀ ‘ਚ 294 ਦੌੜਾਂ ਬਣਾਈਆਂ ਸਨ। ਪਹਿਲੀ ਪਾਰੀ ‘ਚ ਆਸਟਰੇਲੀਆ ਨੂੰ 33 ਦੌੜਾਂ ਦੀ ਬੜਤ ਮਿਲੀ ਸੀ। ਇਸ ਆਧਾਰ ‘ਤੇ 328 ਦੌੜਾਂ ਦਾ ਟਾਰਗੈੱਟ ਦਿੱਤਾ ਗਿਆ। ਇਸ ਟਾਰਗੇਟ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 7 ਵਿਕਟਾਂ ਗਵਾ ਕੇ 329 ਰਨ ਬਣਾ ਕੇ ਮੈਚ ਜਿੱਤ ਲਿਆ।
ਭਾਰਤੀ ਟੀਮ ਦੀ ਇਸ ਇਤਿਹਾਸਕ ਜਿੱਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ, ”ਅਸੀਂ ਸਾਰੇ ਆਸਟ੍ਰੇਲੀਆ ‘ਚ ਭਾਰਤੀ ਟੀਮ ਦੀ ਸਫਲਤਾ ‘ਤੇ ਬਹੁਤ ਖ਼ੁਸ਼ ਹਾਂ। ਟੀਮ ਨੂੰ ਵਧਾਈ! ਭਵਿੱਖ ਲਈ ਸ਼ੁੱਭਕਾਮਨਾਵਾਂ।”
We are all overjoyed at the success of the Indian Cricket Team in Australia. Their remarkable energy and passion was visible throughout. So was their stellar intent, remarkable grit and determination. Congratulations to the team! Best wishes for your future endeavours.
— Narendra Modi (@narendramodi) January 19, 2021