ਨਵੀਂ ਦਿੱਲੀ : ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਮੌਤਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਦਰਜ ਕੀਤਾ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ 6,148 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਉੱਥੇ ਹੀ ਕੋਵਿਡ -19 ਸੰਕਰਮਣ ਦੇ 94,052 ਨਵੇਂ ਮਾਮਲੇ ਸਾਹਮਣੇ ਆਏ ਹਨ।
📍#COVID19 UPDATE (As on 10th June, 2021)
✅Less than 1 lakh new cases for the 3rd day
✅At 94,052 cases, declining trend in daily new cases continues
✅Daily positivity rate at 4.69%, less than 10% for 17 consecutive days#Unite2FightCorona
1/4 pic.twitter.com/vbxTQPy9A4
— #IndiaFightsCorona (@COVIDNewsByMIB) June 10, 2021
ਇਸ ਦੇ ਨਾਲ ਹੀ, ਬੁੱਧਵਾਰ ਨੂੰ 1,51,367 ਲੋਕ ਵੀ ਇਸ ਮਹਾਮਾਰੀ ਤੋਂ ਠੀਕ ਹੋ ਗਏ ਸਨ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 11,67,952 ਰਹਿ ਗਈ ਹੈ।
ਇਸ ਦੇ ਨਾਲ ਹੀ, ਸਰਗਰਮ ਮਾਮਲਿਆਂ ਦੀ ਗਿਣਤੀ 11.67 ਲੱਖ ‘ਤੇ ਆ ਗਈ ਹੈ, ਜੋ ਦੇਸ਼ ਵਿਚ ਕੁੱਲ ਪਾਜ਼ਿਟਿਵ ਮਾਮਲਿਆਂ ਦਾ 4 ਪ੍ਰਤੀਸ਼ਤ ਹੈ।
📍#COVID19 India Tracker
(As on 10th June, 2021, 08:00 AM)
➡️Confirmed cases: 2,91,83,121
➡️Recovered: 2,76,55,493 (94.77%)👍
➡️Active cases: 11,67,952 (4.00%)
➡️Deaths: 3,59,676 (1.23%)#IndiaFightsCorona#Unite2FightCorona#StaySafe @MoHFW_INDIA pic.twitter.com/R4RO2Fi5d3
— #IndiaFightsCorona (@COVIDNewsByMIB) June 10, 2021
ਉੱਥੇ ਹੀ ਦੇਸ਼ ਵਿੱਚ 4.72 ਕਰੋੜ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹੈ। ਇਸ ਦੇ ਨਾਲ ਹੀ 18-44 ਸਾਲ ਦੇ ਉਮਰ ਵਰਗ ਦੇ ਲੋਕਾਂ ‘ਚ 3.20 ਕਰੋੜ ਲੋਕਾਂ ਨੇ ਪਹਿਲੀ ਖੁਰਾਕ ਲਈ ਹੈ।