ਨਵੀਂ ਦਿੱਲੀ: ਭਾਰਤ ਸਣੇ ਦੁਨੀਆ ਭਰ ਦੇ 180 ਤੋਂ ਜ਼ਿਆਦਾ ਦੇਸ਼ ਕੋਰੋਨਾ ਵਾਇਰਸ ਸੰਕਰਮਣ ਨਾਲ ਪ੍ਰਭਾਵਿਤ ਹਨ। ਦੁਨੀਆ ਵਿੱਚ ਹੁਣ ਤੱਕ ਪੰਜ ਕਰੋੜ 92 ਲੱਖ ਤੋਂ ਜ਼ਿਆਦਾ ਲੋਕ COVID – 19 ਦੀ ਲਪੇਟ ਵਿੱਚ ਆ ਚੁੱਕੇ ਹਨ। ਲਗਭਗ ਦੋ ਕਰੋੜ ਐਕਟਿਵ ਮਾਮਲੇ ਹਨ ਅਤੇ ਪੌਣੇ ਚਾਰ ਕਰੋੜ ਲੋਕ ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ।
ਭਾਰਤ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 92 ਲੱਖ ਦੇ ਲਗਭਗ ਪਹੁੰਚ ਗਈ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ ਮੰਗਲਵਾਰ ਨੂੰ ਬੀਤੇ 24 ਘੰਟਿਆਂ ਦੌਰਾਨ 44,376 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੁਲ ਸੰਕਰਮਿਤਾਂ ਦੀ ਗਿਣਤੀ 92,22,216 ਹੋ ਚੁੱਕੀ ਹੈ। ਉਥੇ ਹੀ ਇਸ ਦੌਰਾਨ 480 ਲੋਕਾਂ ਦੀ ਮੌਤ ਹੋਈ ਹੈ ਅਤੇ ਕੁੱਲ ਮ੍ਰਿਤਕਾਂ ਦੀ ਗਿਣਤੀ 1,34,218 ਹੋ ਗਈ ਹੈ।
📍#COVID19 India Tracker
(As on 25 November, 2020, 08:00 AM)
➡️Confirmed cases: 92,22,216
➡️Recovered: 86,42,771 (93.72%)👍
➡️Active cases: 4,44,746 (4.82%)
➡️Deaths: 1,34,699 (1.46%)#IndiaFightsCorona#Unite2FightCorona#StaySafe
Via @MoHFW_INDIA pic.twitter.com/AQLPQV4SdV
— #IndiaFightsCorona (@COVIDNewsByMIB) November 25, 2020
ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 86 ਲੱਖ ਦੇ ਅੰਕੜੇ ਨੂੰ ਪਾਰ ਕਰਦੇ ਹੋਏ 86,04,955 ਹੋ ਚੁੱਕੀ ਹੈ। ਭਾਰਤ ਵਿੱਚ ਕੋਰੋਨਾ ਦੀ ਲਪੇਟ ਵਿੱਚ ਆਉਣ ਵਾਲਿਆਂ ਦੀ ਗਿਣਤੀ ਇੱਕ ਲੱਖ ਤੱਕ ਪੁੱਜਣ ‘ਚ 110 ਦਿਨ ਦਾ ਸਮਾਂ ਲੱਗਿਆ ਸੀ, ਪਰ ਉਸ ਤੋਂ ਬਾਅਦ ਰਫ਼ਤਾਰ ਵੱਧਦੀ ਚਲੀ ਗਈ ਅਤੇ ਦੇਸ਼ ਵਿੱਚ ਇੱਕ ਲੱਖ ਨਵੇਂ ਕੇਸ ਸਿਰਫ ਇੱਕ – ਦੋ ਦਿਨ ਵਿੱਚ ਜੁੜਣ ਲੱਗੇ।