ਦੇਸ਼ ‘ਚ ਕੋਰੋਨਾ ਕਾਰਨ 6 ਮਹੀਨਿਆਂ ਦੌਰਾਨ ਪਹਿਲੀ ਵਾਰ 300 ਤੋਂ ਘੱਟ ਲੋਕਾਂ ਦੀ ਮੌਤ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਸਣੇ ਦੁਨੀਆਭਰ ਦੇ 180 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੋਰੋਨਾਵਾਇਰਸ ਦਾ ਖੌਫ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ 7.98 ਕਰੋੜ ਤੋਂ ਜ਼ਿਆਦਾ ਲੋਕ ਇਸ ਸੰਕਰਮਣ ਦੀ ਲਪੇਟ ‘ਚ ਆ ਚੁੱਕੇ ਹਨ। ਇਹ ਵਾਇਰਸ 17.50 ਲੱਖ ਤੋਂ ਜ਼ਿਆਦਾ ਸੰਕਰਮਿਤਾਂ ਦੀ ਜ਼ਿੰਦਗੀ ਖੌਹ ਚੁੱਕਿਆ ਹੈ।

ਭਾਰਤ ‘ਚ ਵੀ ਹਰ ਰੋਜ਼ COVID-19 ਦੇ ਮਾਮਲੇ ਵੱਧ ਰਹੇ ਹਨ। ਸੰਕਰਮਿਤਾਂ ਦੀ ਗਿਣਤੀ 1 ਕਰੋੜ ਪਾਰ ਹੋ ਚੁੱਕੀ ਹੈ। ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 1,01,69,118 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 22,273 ਨਵੇਂ ਮਾਮਲੇ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਵਿੱਚ 22,274 ਮਰੀਜ਼ ਠੀਕ ਹੋਏ ਹਨ। ਇਸ ਦੌਰਾਨ 251 ਕੋਰੋਨਾ ਸੰਕਰਮਿਤਾਂ ਦੀ ਮੌਤ ਹੋਈ ਹੈ। ਹੁਣ ਤੱਕ ਕੁਲ 97,40,108 ਮਰੀਜ਼ ਠੀਕ ਹੋ ਚੁੱਕੇ ਹਨ। 1,47,343 ਲੋਕਾਂ ਦੀ ਜਾਨ ਗਈ ਹੈ। ਕੋਰੋਨਾ ਦੇ ਮੌਜੂਦਾ ਮਾਮਲਾ ਦੀ ਗਿਣਤੀ 3 ਲੱਖ ਤੋਂ ਹੇਠਾਂ ਹੈ। ਇਸ ਸਮੇਂ ਦੇਸ਼ ਵਿੱਚ 2,81,667 ਐਕਟਿਵ ਕੇਸ ਹਨ।

ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਇਹ ਮਾਮੂਲੀ ਵਾਧੇ ਤੋਂ ਬਾਅਦ 95.78 ਫ਼ੀਸਦੀ ‘ਤੇ ਪਹੁੰਚ ਗਿਆ ਹੈ। ਇਹ ਹੁਣ ਤੱਕ ਸਭ ਤੋਂ ਜ਼ਿਆਦਾ ਹੈ, ਪਾਜ਼ਿਟਿਵਿਟੀ ਰੇਟ 2.6 ਫੀਸਦੀ ਹੈ। ਡੈੱਥ ਰੇਟ 1.44 ਫ਼ੀਸਦੀ ਹੈ। 25 ਦਸੰਬਰ ਨੂੰ 8,53,527 ਕੋਰੋਨਾ ਸੈਂਪਲ ਟੈਸਟ ਕੀਤੇ ਗਏ। ਹੁਣ ਤੱਕ ਕੁੱਲ 16,71,59,289 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

Share This Article
Leave a Comment