ਦੇਸ਼ ‘ਚ ਕੋਰੋਨਾ ਕਾਰਨ ਧੜਾ-ਧੜ ਹੋ ਰਹੀਆਂ ਨੇ ਮੌਤਾਂ, ਦੇਖੋ ਅੰਕੜੇ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਦੇਸ਼ ‘ਚ 24 ਘੰਟਿਆਂ ਦੌਰਾਨ 3,999 ਲੋਕਾਂ ਦੀ ਮੌਤ ਹੋ ਗਈ। ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 2,62,239 ‘ਤੇ ਪਹੁੰਚ ਗਿਆ ਹੈ। ਇਸ ਦੌਰਾਨ 3 ਲੱਖ 37 ਹਜ਼ਾਰ 487 ਮਰੀਜ਼ ਠੀਕ ਹੋ ਚੁੱਕੇ ਹਨ।

ਉੱਥੇ ਹੀ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 37,10,525 ਮਰੀਜ਼ਾਂ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 15.65 ਫ਼ੀਸਦੀ ਹੈ। ਜਦਕਿ ਕੋਰੋਨਾ ਨਾਲ ਸਿਹਤਯਾਬ ਹੋਣ ਦੀ ਦਰ 83.26 ਫ਼ੀਸਦੀ ਹੋ ਗਈ ਹੈ।

ਅੰਕੜਿਆਂ ਮੁਤਾਬਕ ਕੋਰੋਨਾ ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਦਾ ਅੰਕੜਾ 1,97,34,823 ਹੋ ਗਿਆ ਹੈ, ਜਦਕਿ ਮੌਤ ਦਰ 1.09 ਫ਼ੀਸਦੀ ਦਰਜ ਕੀਤੀ ਗਈ ਹੈ। ਭਾਰਤੀ ਸਿਹਤ ਮੰਤਰਾਲੇ ਮੁਤਾਬਕ 12 ਮਈ ਤੱਕ 30,94,48,585 ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਚੋਂ 18,6,594 ਦੀ ਬੁੱਧਵਾਰ ਨੂੰ ਜਾਂਚ ਕੀਤੀ ਗਈ।

Share This Article
Leave a Comment