ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਭਾਰਤ ਵਿੱਚ ਵਧਦੇ ਜਾ ਰਹੇ ਹਨ। ਦੇਸ਼ ਵਿੱਚ ਰੋਜ਼ਾਨਾ 90 ਹਜ਼ਾਰ ਦੇ ਕਰੀਬ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਮਾਮਲੇ ਵਿੱਚ ਭਾਰਤ ਹੁਣ ਤੱਕ ਦੂਸਰੇ ਨੰਬਰ ‘ਤੇ ਹੈ। ਜਿਸ ਰਫ਼ਤਾਰ ਦੇ ਨਾਲ ਦੇਸ਼ ਅੰਦਰ ਨਵੇਂ ਕੇਸ ਸਾਹਮਣੇ ਆ ਰਹੇ ਹਨ, ਉਸ ਮੁਤਾਬਕ ਜਲਦ ਹੀ ਅਮਰੀਕਾ ਨੂੰ ਭਾਰਤ ਪਛਾੜ ਸਕਦਾ ਹੈ।
ਅਮਰੀਕਾ ਇਸ ਸਮੇਂ ਪਹਿਲੇ ਨੰਬਰ ‘ਤੇ ਹੈ, ਇੱਥੇ ਕੋਰੋਨਾ ਦੇ ਕੁੱਲ 6,829,847 ਮਾਮਲੇ ਹਨ। ਭਾਰਤ ਦੂਸਰੇ ਨੰਬਰ ‘ਤੇ ਹੈ, ਅਤੇ ਇੱਥੇ 5,100,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਤੀਸਰੇ ਨੰਬਰ ‘ਤੇ ਬ੍ਰਾਜ਼ੀਲ ਹੈ, ਜਿੱਥੇ ਕੁੱਲ 4,422,000 ਤੋਂ ਜ਼ਿਆਦਾ ਮਰੀਜ਼ ਮਿਲ ਚੁੱਕੇ ਹਨ।