ਟੋਕਿਓ ਪੈਰਾਲੰਪਿਕਸ : ਭਾਵਿਨਾਬੇਨ ਪਟੇਲ ਅਤੇ ਨਿਸ਼ਾਦ ਕੁਮਾਰ ਨੇ ਜਿੱਤੇ ਚਾਂਦੀ ਦੇ ਮੈਡਲ, ਵਿਨੋਦ ਕੁਮਾਰ ਨੂੰ ਕਾਂਸੀ ਦਾ ਮੈਡਲ

TeamGlobalPunjab
1 Min Read

ਟੋਕਿਓ/ਨਵੀਂ ਦਿੱਲੀ  : ਟੋਕਿਓ ਪੈਰਾਲੰਪਿਕਸ ਵਿੱਚ ਭਾਰਤ ਲਈ ਐਤਵਾਰ ਸਭ ਤੋਂ ਵਧੀਆ ਦਿਨ ਸਾਬਤ ਹੋਇਆ। ਅੱਜ ਭਾਰਤ ਨੇ 3 ਮੈਡਲ ਜਿੱਤੇ ਹਨ। ਇਸ ਵਿੱਚ 2 ਚਾਂਦੀ ਅਤੇ 1 ਕਾਂਸੀ ਦਾ ਤਮਗਾ ਸ਼ਾਮਲ ਹੈ।

ਪੈਰਾਲੰਪਿਕਸ ਵਿੱਚ ਮੈਡਲਾਂ ਦੀ ਸ਼ੁਰੂਆਤ ਭਾਵਿਨਾਬੇਨ ਪਟੇਲ ਨੇ ਕੀਤੀ। ਪਟੇਲ ਨੇ ਮਹਿਲਾ ਟੇਬਲ ਟੈਨਿਸ ਦੀ ਕਲਾਸ-4 ਸ਼੍ਰੇਣੀ ਵਿੱਚ ਚਾਂਦੀ ਦਾ ਤਮਗਾ ਜਿੱਤਿਆ।

 

ਇਸ ਤੋਂ ਬਾਅਦ ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੇ ਟੀ-47 ਹਾਈ ਜੰਪ ਵਿੱਚ 2.06 ਮੀਟਰ ਦੀ ਛਾਲ ਦੇ ਨਾਲ ਭਾਰਤ ਦੇ ਨਾਂ ਇੱਕ ਹੋਰ ਚਾਂਦੀ ਦਾ ਤਮਗਾ ਜਿੱਤਿਆ।

 

ਉਧਰ ਡਿਸਕਸ ਥ੍ਰੋ ਵਿੱਚ ਵਿਨੋਦ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

 

ਇਸ ਤਰ੍ਹਾਂ ਭਾਰਤ ਦੇ ਖਾਤੇ ਵਿੱਚ ਹੁਣ ਤਿੰਨ ਮੈਡਲ ਆ ਗਏ ਹਨ।

ਰੌਡਰਿਕ ਟਾਊਨਸੈਂਡ ਨੇ 2.15 ਮੀਟਰ ਦੀ ਛਾਲ ਨਾਲ ਅਮਰੀਕਾ ਲਈ ਸੋਨ ਤਗਮਾ ਜਿੱਤਿਆ। ਨਿਸ਼ਾਦ ਕੁਮਾਰ ਨੇ ਏਸ਼ੀਅਨ ਰਿਕਾਰਡ ਬਣਾਇਆ ਹੈ। ਇਕ ਹੋਰ ਭਾਰਤੀ ਅਥਲੀਟ ਰਾਮ ਪਾਲ ਇਸ ਈਵੈਂਟ ਵਿਚ ਪੰਜਵੇਂ ਸਥਾਨ ‘ਤੇ ਰਿਹਾ।

Share This Article
Leave a Comment