ਬੰਗਾ : ਪੰਜਾਬ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤਕ ਇਸ ਦੇ ਪੀੜਤਾਂ ਦੀ ਗਿਣਤੀ 13 ਹੋ ਗਈ ਹੈ। ਦਰਅਸਲ ਇਥੇ ਬੀਤੇ ਦਿਨੀ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਉਸ ਦੇ ਰਿਸਤੇਦਾਰ ਦੀ ਵੀ ਰਿਪੋਰਟ ਪੌਜ਼ਟਿਵ ਆਈ ਹੈ।
ਦੱਸ ਦੇਈਏ ਕਿ ਬੀਤੇ ਦਿਨੀ ਬਲਦੇਵ ਸਿੰਘ ਨਾਮਕ ਵਿਅਕਤੀ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਹੁਣ ਉਸ ਦੇ ਤਿੰਨ ਮੁੰਡਿਆਂ ਸਮੇਤ ਇਕ ਨੂੰਹ ਅਤੇ ਇਕ ਪੋਤਰੀ ਸਮੇਤ ਇਕ ਹੋਰ ਰਿਸਤੇਦਾਰ ਨੂੰ ਇਲ ਭੈੜੀ ਲਾਹਨਤ ਨੇ ਆ ਘੇਰਿਆ ਹੈ।
ਦਰਅਸਲ ਪਿੰਡ ਵਾਸੀ ਬਲਦੇਵ ਸਿੰਘ ਦੋ ਹਫਤੇ ਪਹਿਲਾਂ ਹੀ ਜਰਮਨੀ ਵਾਇਆ ਇਟਲੀ ਤੋਂ ਆਇਆ ਸੀ ਤੇ ਉਸ ਦੀ ਮੌਤ ਦੇ ਕਾਰਨਾਂ ‘ਤੇ ਸ਼ੱਕ ਕਰਦਿਆਂ ਜਦੋਂ ਉਸ ਦੇ ਖੂਨ ਦਾ ਸੈਂਪਲ ਦੀ ਜਾਂਚ ਕੀਤੀ ਗਈ ਤਾਂ ਉਹ ਕੋਰੋਨਾ ਵਾਇਰਸ ਦਾ ਪੀੜਤ ਨਿਕਲਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮ੍ਰਿਤਕ ਬਲਦੇਵ ਸਿੰਘ ਨਾਲ ਦੋ ਮੈਂਬਰ ਹੋਰ ਵੀ ਵਤਨ ਪਰਤੇ ਸਨ ਜਿਹਨਾਂ ਦੀ ਨਿਗਰਾਨੀ ਲਈ ਮੈਡੀਕਲ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਮਿਰਤਕ ਬਲਦੇਵ ਸਿੰਘ ਪਿੰਡ ਪਠਲਾਵਾ ਦੇ ਧਾਰਮਿਕ ਅਸਥਾਨ ਦੇ ਮੁਖੀ ਗੁਰਬਚਨ ਸਿੰਘ ਤੇ ਝਿੱਕਾ ਵਾਸੀ ਗੁਰਜਿੰਦਰ ਸਿੰਘ ਨਾਲ ਦੋ ਹਫਤੇ ਪਹਿਲਾਂ ਜਰਮਨ ਤੋਂ ਬਰਾਸਤਾ ਇਟਲੀ ਭਾਰਤ ਆਏ ਸਨ।