ਇਨਕਮ ਟੈਕਸ ਵਿਭਾਗ ਨੇ 25031 ਕਰੋੜ ਰੁਪਏ ਕੀਤੇ ਰਿਫੰਡ

TeamGlobalPunjab
2 Min Read

ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਪਿਛਲੇ ਕਰੀਬ 8 ਹਫ਼ਤਿਆਂ ਦੌਰਾਨ ਪੱਚੀ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਰਿਫੰਡ ਕੀਤਾ ਹੈ । ਇਨਕਮ ਟੈਕਸ ਵਿਭਾਗ ਅਨੁਸਾਰ ਪਹਿਲੀ ਅਪ੍ਰੈਲ 2021 ਤੋਂ 24 ਮਈ 2021 ਤੱਕ 25301 ਕਰੋੜ ਰੁਪਏ ਦਾ ਇਨਕਮ ਟੈਕਸ ਰਿਫੰਡ ਕਰ ਦਿੱਤਾ ਗਿਆ ਹੈ। ਇਹ ਰਿਫੰਡ 15.45 ਲੱਖ ਕਰ ਦਾਤਾਵਾਂ ਨੂੰ ਦਿੱਤਾ ਗਿਆ। ਇਨ੍ਹਾਂ ’ਚ 15 ਲੱਖ 397 ਲੋਕਾਂ ਨੂੰ ਕੁੱਲ 7494 ਕਰੋੜ ਰੁਪਏ ਦਿੱਤੇ ਗਏ ਹਨ। ਜਦਕਿ 44140 ਕੇਸਾਂ ’ਚ 17807 ਕਰੋੜ ਰੁਪਏ ਰਿਫੰਡ ਕੀਤੇ ਗਏ ਹਨ। ਸੀਬੀਡੀਟੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।

- Advertisement -

ਇੰਨਾ ਹੀ ਨਹੀਂ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਕਾਰੋਬਾਰੀ ਸਾਲ 2020-21 ਦਾ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਸਮਾਂ ਹੱਦ ਨੂੰ 30 ਸਤੰਬਰ ਤਕ ਵਧਾ ਦਿੱਤਾ ਹੈ। ਸੀਬੀਡੀਟੀ ਨੇ ਕੰਪਨੀਆਂ ਲਈ ਆਈਟੀਆਰ ਫਾਈਲ ਕਰਨ ਦੀ ਡੈੱਡਲਾਈਨ ਨੂੰ 30 ਨਵੰਬਰ ਤਕ ਵਧਾਇਆ ਹੈ।

ਸੀਬੀਡੀਟੀ ਦੇ ਸਰਕੂਲਰ ’ਚ ਕਿਹਾ ਗਿਆ ਹੈ ਕਿ ਮਹਾਮਾਰੀ ਨੂੰ ਦੇਖਦੇ ਹੋਏ ਟੈਕਸਪੇਅਰਜ਼ ਲਈ ਕੁਝ ਟੈਕਸ ਪਾਲਣਾ ਦੀ ਸਮਾਂ ਹੱਦ ਨੂੰ ਵਧਾਇਆ ਜਾ ਰਿਹਾ ਹੈ।

31 ਮਾਰਚ, 2021 ਨੂੰ ਖ਼ਤਮ ਕਾਰੋਬਾਰੀ ਸਾਲ ’ਚ ਅਮਦਨ ਵਿਭਾਗ ਨੇ 2.38 ਕਰੋੜ ਟੈਕਸਪੇਅਰਸ ਨੂੰ 2.62 ਲੱਖ ਕਰੋੜ ਰੁਪਏ ਮੁੱਲ ਦੇ ਰਿਫੰਡ ਜਾਰੀ ਕੀਤੇ।

ਕਾਰੋਬਾਰੀ ਸਾਲ 2020-21 ’ਚ ਜਾਰੀ ਰਿਫੰਡ ਬੀਤੇ ਸਾਲ ’ਚ ਜਾਰੀ ਰਿਫੰਡ ਦੇ ਮੁਕਾਬਲੇ 43.2 ਫ਼ੀਸਦੀ ਜ਼ਿਆਦਾ ਹਨ। ਕਾਰੋਬਾਰੀ ਸਾਲ 2019-20 ’ਚ 1.83 ਲੱਖ ਕਰੋੜ ਰੁਪਏ ਮੁੱਲ ਦੇ ਰਿਫੰਡ ਜਾਰੀ ਕੀਤੇ ਗਏ ਸਨ।

- Advertisement -

Share this Article
Leave a comment