ਨਿਊਜ਼ ਡੈਸਕ: ਰਾਜਸਥਾਨ ਦੀ ਚੋਣ ਲੜਾਈ ਲਈ ਭਾਜਪਾ ਅਤੇ ਕਾਂਗਰਸ ਲਗਾਤਾਰ ਆਪੋ-ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਰਹੀਆਂ ਹਨ। ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 43 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਗੋਵਿੰਦ ਰਾਮ ਮੇਘਵਾਲ ਨੂੰ ਖਾਜੂਵਾਲਾ ਤੋਂ ਟਿਕਟ ਦਿੱਤੀ ਗਈ ਹੈ, ਜਦੋਂ ਕਿ ਪ੍ਰਤਾਪ ਸਿੰਘ ਖਚਰੀਆਵਾਸ ਸਿਵਲ ਲਾਈਨਜ਼ ਅਤੇ ਪਰਸਾਦੀ ਲਾਲ ਮੀਨਾ ਲਾਲਸੋਟ ਤੋਂ ਚੋਣ ਲੜਨਗੇ।
ਕਾਂਗਰਸ ਦੀ ਦੂਜੀ ਸੂਚੀ ਵਿੱਚ 5 ਮੁਸਲਿਮ, 5 ਅਨੁਸੂਚਿਤ ਜਾਤੀ ਅਤੇ 6 ਅਨੁਸੂਚਿਤ ਜਨਜਾਤੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਕਾਂਗਰਸ ਨੇ ਪੰਡਿਤ ਭੰਵਰਲਾਲ ਸ਼ਰਮਾ ਦੇ ਪੁੱਤਰ ਅਨਿਲ ਸ਼ਰਮਾ ਨੂੰ ਚੁਰੂ ਦੇ ਸਰਦਾਰਸ਼ਹਿਰ ਤੋਂ ਉਮੀਦਵਾਰ ਬਣਾਇਆ ਹੈ। ਅਨਿਲ ਸ਼ਰਮਾ ਇਸ ਸਮੇਂ ਸਰਦਾਰਸ਼ਹਿਰ ਤੋਂ ਮੌਜੂਦਾ ਵਿਧਾਇਕ ਹਨ। ਕਾਂਗਰਸ ਨੇ ਸੁਖਰਾਮ ਵਿਸ਼ਨੋਈ ਨੂੰ ਸੰਚੌਰ ਤੋਂ ਲਗਾਤਾਰ ਚੌਥੀ ਵਾਰ ਟਿਕਟ ਦਿੱਤੀ ਹੈ। ਵਿਸ਼ਨੋਈ ਲਗਾਤਾਰ ਦੋ ਵਾਰ ਜਿੱਤਦੇ ਰਹੇ ਹਨ। ਜਦੋਂਕਿ ਭਾਜਪਾ ਨੇ ਦੇਵਜੀ ਪਟੇਲ ਨੂੰ ਇਸ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਕਾਂਗਰਸ ਦੇ 43 ਉਮੀਦਵਾਰਾਂ ਦੀ ਨਵੀਂ ਸੂਚੀ ਵਿੱਚ 15 ਮੰਤਰੀਆਂ ਦੇ ਨਾਂ ਸ਼ਾਮਿਲ ਹਨ। ਸਾਬਕਾ ਮੁੱਖ ਸਕੱਤਰ ਨਿਰੰਜਨ ਆਰੀਆ ਨੂੰ ਸੋਜਤ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦੋ ਨਵੇਂ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਪਾਰਟੀ ਨੇ 33 ਮੌਜੂਦਾ ਵਿਧਾਇਕਾਂ ‘ਤੇ ਮੁੜ ਭਰੋਸਾ ਜਤਾਇਆ ਹੈ। ਇਨ੍ਹਾਂ ਵਿੱਚ 5 ਆਜ਼ਾਦ ਹਨ।
Congress releases the second list of 43 candidates for the upcoming Rajasthan Assembly Elections.
Govind Ram Meghwal to contest from Khajuwala, Pratap Singh Khachariyawas fielded from Civil Lines, Parsadi Lal Meena from Lolsot. pic.twitter.com/WW4hZ2lwit
— ANI (@ANI) October 22, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.