ਪੇਸ਼ਾਵਰ: ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ‘ਚ ਇਕ ਖਿਡੌਣਾ ਬੰ.ਬ ਧਮਾ.ਕਾ ਹੋਣ ਕਾਰਨ ਦੋ ਸਕੇ ਭਰਾਵਾਂ ਸਮੇਤ ਘੱਟੋ-ਘੱਟ ਤਿੰਨ ਬੱਚਿਆਂ ਦੀ ਮੌ.ਤ ਹੋ ਗਈ। ਇੱਥੇ ਬੱਚਿਆਂ ਨੇ ਬੰਬ ਨੂੰ ਖਿਡੌਣਾ ਸਮਝ ਕੇ ਚੁੱਕ ਲਿਆ, ਜਿਸ ਤੋਂ ਬਾਅਦ ਇਹ ਫਟ ਗਿਆ। ਇਹ ਘਟਨਾ ਬੰਨੂ ਦੇ ਵਜ਼ੀਰ ਸਬ-ਡਿਵੀਜ਼ਨ ਦੇ ਜਾਨੀਖੇਲ ਇਲਾਕੇ ਦੀ ਹੈ। ਸੂਤਰਾਂ ਅਨੁਸਾਰ ਬੱਚੇ ਮਦਰੱਸੇ ਤੋਂ ਘਰ ਪਰਤ ਰਹੇ ਸਨ ਕਿ ਮੋਰਟਾਰ ਦਾ ਗੋਲਾ ਫਟ ਗਿਆ ਅਤੇ ਦੋ ਭਰਾਵਾਂ ਸਮੇਤ ਤਿੰਨ ਵਿਦਿਆਰਥੀਆਂ ਦੀ ਮੌ.ਤ ਹੋ ਗਈ।
ਜਾਣਕਾਰੀ ਅਨੁਸਾਰ ਮੋਰਟਾਰ ਦਾ ਗੋਲਾ ਸੁੰਨਸਾਨ ਖੇਤਰ ‘ਚ ਪਿਆ ਸੀ। ਬੱਚਿਆਂ ਨੇ ਇਸ ਨੂੰ ਖਿਡੌਣਾ ਸਮਝ ਕੇ ਚੁੱਕ ਲਿਆ, ਜਿਸ ਤੋਂ ਬਾਅਦ ਜ਼ਬਰਦਸਤ ਧਮਾ.ਕਾ ਹੋ ਗਿਆ। ਪਹਿਲਾਂ ਵੀ ਕਈ ਬੱਚੇ ਇਸ ਤਰ੍ਹਾਂ ਆਪਣੀ ਜਾਨ ਗੁਆ ਚੁੱਕੇ ਹਨ। ਜਾਂਚ ਦੌਰਾਨ ਬੱਚੇ ਜਿਸ ਨੂੰ ਖਿਡੌਣਾ ਸਮਝਦੇ ਸਨ, ਉਹ ਵਿਸਫੋਟਕ ਯੰਤਰ ਨਿਕਲਿਆ। ਅਜਿਹੀਆਂ ਘਟਨਾਵਾਂ ਜ਼ਿਆਦਾਤਰ ਉੱਤਰ-ਪੱਛਮੀ ਪਾਕਿਸਤਾਨ ਵਿੱਚ ਹੀ ਸਾਹਮਣੇ ਆ ਰਹੀਆਂ ਹਨ। 1980 ਦੇ ਦਹਾਕੇ ਵਿੱਚ ਸੋਵੀਅਤ ਫੌਜਾਂ ਦੁਆਰਾ ਆਪਣੇ ਹਮਲੇ ਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਹਥਿਆਰ ਵਜੋਂ “ਖਿਡੌਣੇ” ਬੰ.ਬ ਹਵਾਈ ਜਹਾਜ਼ਾਂ ਤੋਂ ਗੁਆਂਢੀ ਅਫਗਾਨਿਸਤਾਨ ਵਿੱਚ ਸੁੱਟੇ ਗਏ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।