‘ਮਨ ਕੀ ਬਾਤ’ ਵਿੱਚ PM ਮੋਦੀ ਨੇ ਕਿਹਾ- ਪੂਰੇ ਦੇਸ਼ ਨੂੰ ਫੌਜ ਦੀ ਬਹਾਦਰੀ ‘ਤੇ ਮਾਣ

Global Team
6 Min Read

ਨਵੀਂ ਦਿੱਲੀ: ‘ਮਨ ਕੀ ਬਾਤ’ ਪ੍ਰੋਗਰਾਮ ਦੇ 122ਵੇਂ ਐਪੀਸੋਡ ਵਿੱਚ ਲੋਕਾਂ ਨਾਲ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਪੂਰਾ ਦੇਸ਼ ਅੱਤਵਾਦ ਵਿਰੁੱਧ ਇੱਕਜੁੱਟ ਹੈ, ਗੁੱਸੇ ਨਾਲ ਭਰਿਆ ਹੋਇਆ ਹੈ, ਪਰ ਦ੍ਰਿੜ ਹੈ। ਅੱਜ ਹਰ ਭਾਰਤੀ ਦਾ ਸੰਕਲਪ ਅੱਤਵਾਦ ਨੂੰ ਖਤਮ ਕਰਨਾ ਹੈ। ਆਪ੍ਰੇਸ਼ਨ ਸਿੰਦੂਰ ਦੌਰਾਨ ਸਾਡੀਆਂ ਫੌਜਾਂ ਦੁਆਰਾ ਦਿਖਾਈ ਗਈ ਬਹਾਦਰੀ ਨੇ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਇਆ ਹੈ। ਆਪ੍ਰੇਸ਼ਨ ਸਿੰਦੂਰ ਨੇ ਦੁਨੀਆ ਭਰ ਵਿੱਚ ਅੱਤਵਾਦ ਵਿਰੁੱਧ ਲੜਾਈ ਵਿੱਚ ਇੱਕ ਨਵਾਂ ਵਿਸ਼ਵਾਸ ਅਤੇ ਉਤਸ਼ਾਹ ਭਰਿਆ ਹੈ।

ਪੀਐਮ ਮੋਦੀ ਨੇ ਕਿਹਾ, “ਸਾਡੇ ਸੈਨਿਕਾਂ ਨੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ; ਇਹ ਉਨ੍ਹਾਂ ਦੀ ਹਿੰਮਤ ਸੀ, ਨਾਲ ਹੀ ਭਾਰਤ ਵਿੱਚ ਬਣੇ ਹਥਿਆਰਾਂ, ਉਪਕਰਣਾਂ ਅਤੇ ਤਕਨਾਲੋਜੀ ਦੀ ਤਾਕਤ ਵੀ ਸੀ। ਇਸ ਕਾਰਵਾਈ ਤੋਂ ਬਾਅਦ, ਪੂਰੇ ਦੇਸ਼ ਵਿੱਚ ‘ਵੋਕਲ ਫਾਰ ਲੋਕਲ’ ਨੂੰ ਲੈ ਕੇ ਇੱਕ ਨਵੀਂ ਊਰਜਾ ਦਿਖਾਈ ਦੇ ਰਹੀ ਹੈ।” ਇੱਕ ਮਾਤਾ-ਪਿਤਾ ਨੇ ਕਿਹਾ, “ਹੁਣ ਅਸੀਂ ਆਪਣੇ ਬੱਚਿਆਂ ਲਈ ਸਿਰਫ਼ ਭਾਰਤ ਵਿੱਚ ਬਣੇ ਖਿਡੌਣੇ ਹੀ ਖਰੀਦਾਂਗੇ। ਦੇਸ਼ ਭਗਤੀ ਦੀ ਭਾਵਨਾ ਬਚਪਨ ਤੋਂ ਹੀ ਸ਼ੁਰੂ ਹੋ ਜਾਵੇਗੀ।” ਕੁਝ ਪਰਿਵਾਰਾਂ ਨੇ ਸੰਕਲਪ ਲਿਆ ਹੈ, “ਅਸੀਂ ਆਪਣੀ ਅਗਲੀ ਛੁੱਟੀ ਦੇਸ਼ ਦੀ ਕਿਸੇ ਸੁੰਦਰ ਜਗ੍ਹਾ ‘ਤੇ ਬਿਤਾਵਾਂਗੇ।”

‘ਮਨ ਕੀ ਬਾਤ’ ਪ੍ਰੋਗਰਾਮ ਵਿੱਚ, ਪੀਐਮ ਮੋਦੀ ਨੇ ਕਿਹਾ, “ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਕਾਟੇਝਾਰੀ ਪਿੰਡ ਦੇ ਲੋਕ ਸਾਲਾਂ ਤੋਂ ਇਸ ਦਿਨ ਦੀ ਉਡੀਕ ਕਰ ਰਹੇ ਸਨ। ਪਹਿਲਾਂ, ਇੱਥੇ ਕਦੇ ਬੱਸ ਨਹੀਂ ਚੱਲ ਸਕਦੀ ਸੀ, ਕਿਉਂਕਿ ਇਹ ਪਿੰਡ ਮਾਓਵਾਦੀ ਹਿੰਸਾ ਤੋਂ ਪ੍ਰਭਾਵਿਤ ਸੀ।” ਅਤੇ ਜਦੋਂ ਬੱਸ ਪਹਿਲੀ ਵਾਰ ਪਿੰਡ ਪਹੁੰਚੀ, ਤਾਂ ਲੋਕਾਂ ਨੇ ਢੋਲ ਵਜਾ ਕੇ ਇਸਦਾ ਸਵਾਗਤ ਕੀਤਾ। ਮਾਓਵਾਦ ਵਿਰੁੱਧ ਸਮੂਹਿਕ ਲੜਾਈ ਦੇ ਕਾਰਨ, ਮਾਓਵਾਦੀ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਮੁੱਢਲੀਆਂ ਸਹੂਲਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਮੈਂ ਤੁਹਾਨੂੰ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ‘ਕਾਟੇਝਾਰੀ’ ਨਾਮਕ ਪਿੰਡ ਬਾਰੇ ਦੱਸਣਾ ਚਾਹੁੰਦਾ ਹਾਂ, ਜਿੱਥੇ ਬੱਸ ਪਹਿਲੀ ਵਾਰ ਪਹੁੰਚੀ ਹੈ।”

PM ਮੋਦੀ ਨੇ ਛੱਤੀਸਗੜ੍ਹ ਦਾ ਜ਼ਿਕਰ ਕਰਦਿਆਂ ਕਿਹਾ,‘‘ਮਨ ਦੀ ਬਾਤ ’ਚ ਅਸੀਂ ਛੱਤੀਸਗੜ੍ਹ ’ਚ ਹੋਏ ਬਸਤਰ ਓਲੰਪਿਕਸ ਅਤੇ ਮਾਓਵਾਦ ਪ੍ਰਭਾਵਿਤ ਖੇਤਰਾਂ ’ਚ ਸਾਇੰਸ ਲੈਬ ਬਾਰੇ ਗੱਲ ਕੀਤੀ ਹੈ। ਇੱਥੇ ਦੇ ਬੱਚਿਆਂ ’ਚ ਸਾਇੰਸ ਸਿਖਣ ਦਾ ਜਜ਼ਬਾ ਹੈ। ਉਹ ਖੇਡਾਂ ’ਚ ਵੀ ਕਮਾਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪਤਾ ਲੱਗਦਾ ਹੈ ਕਿ ਇਨ੍ਹਾਂ ਖ਼ੇਤਰਾਂ ’ਚ ਰਹਿਣ ਵਾਲੇ ਲੋਕ ਕਿੰਨੇ ਸਾਹਸੀ ਹੁੰਦੇ ਹਨ। ਇਨ੍ਹਾਂ ਲੋਕਾਂ ਨੇ ਸਾਰੇ ਚੁਣੌਤੀਆਂ ਦੇ ਵਿਚਕਾਰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦਾ ਰਸਤਾ ਚੁਣਿਆ ਹੈ। ਮੈਨੂੰ ਇਹ ਜਾਣ ਕੇ ਵੀ ਬਹੁਤ ਖੁਸ਼ੀ ਹੋਈ ਕਿ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ’ਚ ਦੰਤੇਵਾੜਾ ਜ਼ਿਲ੍ਹੇ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ ਹਨ।’’

PM ਮੋਦੀ ਨੇ ਕਿਹਾ,‘‘ਪਿਛਲੇ ਸਿਰਫ਼ ਪੰਜ ਸਾਲਾਂ ’ਚ ਗੁਜਰਾਤ ਦੇ ਗਿਰ ਵਿਚ ਸ਼ੇਰਾਂ ਦੀ ਆਬਾਦੀ 674 ਤੋਂ ਵਧ ਕੇ 891 ਹੋ ਗਈ ਹੈ। ਗੁਜਰਾਤ ਪਹਿਲਾ ਰਾਜ ਬਣ ਗਿਆ, ਜਿੱਥੇ ਵੱਡੇ ਪੈਮਾਨੇ ‘’ਤੇ ਫੋਰੇਸਟ ਆਫਿਸਰਾਂ ਦੇ ਅਹੁਦੇ ’ਤੇ ਮਹਿਲਾਵਾਂ ਦੀ ਤਾਇਨਾਤੀ ਕੀਤੀ ਗਈ। ਵਾਇਲਡਲਾਈਫ ਪ੍ਰੋਟੈਕਸ਼ਨ ਲਈ ਸਾਨੂੰ ਹਮੇਸ਼ਾ ਜਾਗਰੂਕ ਅਤੇ ਸਾਵਧਾਨ ਰਹਿਣਾ ਹੋਵੇਗਾ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਰਥ-ਈਸਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉੱਥੇ ਦੀਆਂ ਗੱਲਾਂ ਹੀ ਕੁਝ ਹੋਰ ਹਨ, ਉੱਥੇ ਦਾ ਸਮਰੱਥ, ਉੱਥੇ ਦੀਆਂ ਪ੍ਰਤਿਭਾਵਾਂ ਸੱਚਮੁੱਚ ਅਦਭੁਤ ਹਨ। ਮੈਨੂੰ ਇਕ ਦਿਲਚਸਪ ਕਹਾਣੀ ਪਤਾ ਚਲੀ ਹੈ ਕ੍ਰਾਫਟਿਡ ਫਾਈਬਰਸ ਦੀ। ‘‘ਕ੍ਰਾਫਟਿਡ ਫਾਈਬਰਸ ਸਿਰਫ਼ ਇਕ ਬ੍ਰਾਂਡ ਨਹੀਂ, ਸਿੱਕਮ ਦੀ ਪਰੰਪਰਾਂ, ਬੁਨਾਈ ਦੀ ਕਲਾ ਅਤੇ ਅੱਜ ਦੇ ਫੈਸ਼ਨ ਦੀ ਸੋਚ-ਤਿੰਨੋਂ ਦਾ ਖੂਬਸੂਰਤ ਸੰਗਮ ਹੈ। ਇਸਦੀ ਸ਼ੁਰੂਆਤ ਡਾ. ਚੇਵਾਂਗ ਨੋਰਬੂ ਭੂਟੀਆ ਨੇ ਕੀਤੀ। ਪੇਸ਼ੇ ਤੋਂ ਉਹ ਜਾਨਵਰਾਂ ਦੇ ਡਾਕਟਰ ਹਨ ਅਤੇ ਦਿਲੋਂ ਸਿੱਕਮ ਦੀ ਸੰਸਕ੍ਰਿਤੀ ਦੇ ਸੱਚੇ ਬ੍ਰਾਂਡ ਐਂਬੈਸਡਰ ਹਨ।’’

PM ਮੋਦੀ ਨੇ ਹਲਦਵਾਨੀ ਦੇ ਜੀਵਨ ਜੋਸ਼ੀ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ,‘‘ਅੱਜ ਮੈਂ ਤੁਹਾਨੂੰ ਇਕ ਅਜਿਹੇ ਸ਼ਾਨਦਾਰ ਵਿਅਕਤੀ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਇਕ ਕਲਾਕਾਰ ਵੀ ਹਨ ਅਤੇ ਜੀਵੰਤ ਪ੍ਰੇਰਨਾ ਵੀ। ਨਾਂ ਹੈ ਜੀਵਨ ਜੋਸ਼ੀ, ਉਮਰ 65 ਸਾਲ। ਜੀਵਨ ਉਤਰਾਖੰਡ ਦੇ ਹਲਦਵਾਨੀ ’ਚ ਰਹਿੰਦੇ ਹਨ। ਬੱਚਪਨ ’ਚ ਪੋਲਿਓ ਨੇ ਉਨ੍ਹਾਂ ਦੇ ਪੈਰਾਂ ਦੀ ਤਾਕਤ ਖੋਹ ਲਈ ਸੀ ਪਰ ਪੋਲਿਓ ਉਨ੍ਹਾਂ ਦੇ ਹੌਂਸਲੇ ਨੂੰ ਨਹੀਂ ਖੋਹ ਸਕਿਆ। ਉਨ੍ਹਾਂ ਦੀ ਸੈਰ ਦੀ ਰਫ਼ਤਾਰ ਭਾਵੇਂ ਕੁਝ ਹੋਲੀ ਹੋ ਗਈ ਪਰ ਉਨ੍ਹਾਂ ਦਾ ਮਨ ਕਲਪਨਾ ਦੀ ਹਰ ਉਡਾਣ ਉੱਡਦਾ ਰਿਹਾ। ਇਸੀ ਉਡਾਣ ’ਚ ਜੀਵਨ ਨੇ ਇਕ ਅਨੋਖੀ ਕਲਾ ਨੂੰ ਜਨਮ ਦਿੱਤਾ ਅਤੇ ਨਾਂ ਰੱਖਿਆ ‘ਬਗੇਟ’। ਇਸ ਵਿਚ ਉਹ ਚੀੜ ਦੇ ਰੁੱਖਾਂ ਤੋਂ ਡਿੱਗਣ ਵਾਲੀ ਸੁੱਕੀ ਛਾਲ ਤੋਂ ਖੂਬਸੂਰਤ ਕਲਾ ਕ੍ਰਿਤੀਆਂ ਬਣਾਉਂਦੇ ਹਨ।’’

PM ਮੋਦੀ ਨੇ ਆਪਣੇ ਪ੍ਰੋਗਰਮਾ ’ਚ ਡ੍ਰੋਨ ਦੀਦੀਆਂ ਦਾ ਵੀ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਡ੍ਰੋਨ ਦੀਦੀਆਂ ਕਿਸਾਨੀ ’ਚ ਇਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ, ‘‘ਤੇਲੰਗਾਨਾ ਦੇ ਸੰਗਾਰੇੱਡੀ ਜ਼ਿਲ੍ਹੇ ’ਚ ਕੁਝ ਸਮਾਂ ਪਹਿਲਾਂ ਤੱਕ ਜਿਨ੍ਹਾਂ ਮਹਿਲਾਵਾਂ ਨੂੰ ਦੂਜਿਆਂ ’ਤੇ ਨਿਰਭਰ ਰਹਿਣਾ ਪੈਂਦਾ ਸੀ, ਅੱਜ ਉਹੀ ਮਹਿਲਾਵਾਂ ਡ੍ਰੋਨ ਨਾਲ 50 ਏਕੜ ਜ਼ਮੀਨ ‘ਤੇ ਦਵਾਈ ਦੇ ਛਿੜਕਾਅ ਦਾ ਕੰਮ ਪੂਰਾ ਕਰ ਰਹੀਆਂ ਹਨ।”

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment