ਚੰਡੀਗੜ੍ਹ ’ਚ ਹੁਣ ਮਹਿਲਾਵਾਂ ਲੈਣਗੀਆਂ ਬਿਜਲੀ ਮੀਟਰ ਦੀ ਰੀਡਿੰਗ ਤੇ ਵੰਡਣਗੀਆਂ ਬਿਲ, ਵਿਭਾਗ ਨੇ ਚੁੱਕਿਆ ਵੱਡਾ ਕਦਮ

Global Team
2 Min Read

ਚੰਡੀਗੜ੍ਹ : ਸਮਾਰਟ ਸਿਟੀ ਵਿੱਚ ਮਹਿਲਾ ਸ਼ਕਤੀ ਨੂੰ ਹੋਰ ਉਤਸ਼ਾਹਿਤ ਕੀਤਾ ਗਿਆ ਹੈ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟੇਡ (ਸੀਪੀਡੀਐੱਲ) ਨੇ ਮੀਟਰ ਰੀਡਿੰਗ ਅਤੇ ਬਿੱਲ ਵੰਡਣ ਵਰਗੇ ਕੰਮਾਂ ਲਈ 35 ਔਰਤਾਂ ਦੀ ਨਿਯੁਕਤੀ ਸ਼ੁਰੂ ਕੀਤੀ ਹੈ। ਇਹ ਬਿਜਲੀ ਵੰਡ ਵਿੱਚ ਇੱਕ ਵੱਡਾ ਬਦਲਾਅ ਹੈ।

ਇਸ ਨਿਵੇਕਲੀ ਪਹਿਲਕਦਮੀ ਤਹਿਤ ਹੁਣ ਮਹਿਲਾ ਕਰਮਚਾਰੀ ਸ਼ਹਿਰ ਦੇ ਘਰ-ਘਰ ਜਾ ਕੇ ਬਿਜਲੀ ਦੇ ਮੀਟਰ ਪੜ੍ਹਨਗੀਆਂ ਤੇ ਬਿੱਲ ਵੰਡਣਗੀਆਂ। ਪ੍ਰੋਗਰਾਮ ਦੇ ਪਹਿਲੇ ਪੜਾਅ ’ਚ 35 ਮਹਿਲਾਵਾਂ ਨੇ ਫੀਲਡ ’ਚ ਕੰਮ ਸੰਭਾਲ ਲਿਆ ਹੈ, ਜਦੋਂਕਿ ਵਿਭਾਗ ਵੱਲੋਂ ਕੁੱਲ 60 ਮਹਿਲਾਵਾਂ ਦੀ ਨਿਯੁਕਤੀ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦਾ ਮੁੱਖ ਮਕਸਦ ਫਰੰਟਲਾਈਨ ਭੂਮਿਕਾਵਾਂ ’ਚ ਮਹਿਲਾਵਾਂ ਦੀ ਭਾਗੀਦਾਰੀ 50 ਫੀਸਦੀ ਤੱਕ ਪਹੁੰਚਾਉਣਾ ਹੈ, ਜੋ ਕਿ ਹੁਣ ਤੱਕ ਮਰਦਾਂ ਦੇ ਦਬਦਬੇ ਵਾਲਾ ਖੇਤਰ ਮੰਨਿਆ ਜਾਂਦਾ ਸੀ।

ਫੀਲਡ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਘਰ-ਘਰ ਜਾ ਕੇ ਹੈਂਡਹੈਲਡ ਡਿਵਾਈਸ ਦੀ ਮਦਦ ਨਾਲ ਮੀਟਰ ਰੀਡਿੰਗ ਕਰਨਗੀਆਂ, ਬਿਜਲੀ ਦੀ ਖਪਤ ਦੇ ਅੰਕੜੇ ਸਹੀ ਤਰੀਕੇ ਨਾਲ ਰਿਕਾਰਡ ਕਰਨਗੀਆਂ। ਨਾਲ ਹੀ ਸਮੇਂ ਸਿਰ ਬਿੱਲ ਵੰਡਣ, ਗਾਹਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨ ਅਤੇ ਸਮੱਸਿਆਵਾਂ ਦੀ ਜਾਣਕਾਰੀ ਨੂੰ ਸੁਪਰਵਾਈਜ਼ਰੀ ਟੀਮਾਂ ਤੱਕ ਪਹੁੰਚਾਉਣ ਵਿੱਚ ਵੀ ਯੋਗਦਾਨ ਪਾਉਣਗੀਆਂ।

ਸੀ.ਪੀ.ਡੀ.ਐਲ. ਵੱਲੋਂ ਇਨ੍ਹਾਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਲਈ ਸਖ਼ਤ ਪ੍ਰੋਟੋਕੋਲ ਵੀ ਲਾਗੂ ਕੀਤੇ ਗਏ ਹਨ। ਇਸ ਪ੍ਰਣਾਲੀ ’ਚ ਜ਼ਰੂਰੀ ਮੋਬਾਈਲ ਚੈੱਕ-ਇਨ ਤੇ ਐਮਰਜੈਂਸੀ ਐਸਕੇਲੇਸ਼ਨ ਸਿਸਟਮ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੋਣਵੇਂ ਸਥਾਨਾਂ ’ਤੇ ਮਹਿਲਾਵਾਂ ਦੀ ਸਹਾਇਤਾ ਲਈ ਸੁਪਰਵਾਈਜ਼ਰ ਵੀ ਮੌਜੂਦ ਰਹਿਣਗੇ ਤਾਂ ਜੋ ਉਹ ਇਕ ਸੁਰੱਖਿਅਤ ਅਤੇ ਪੇਸ਼ੇਵਰ ਮਾਹੌਲ ’ਚ ਆਪਣੀ ਡਿਊਟੀ ਨਿਭਾ ਸਕਣ। ਇਹ ਯੋਜਨਾ ਸ਼ਹਿਰ ਦੇ ਹੋਰਨਾਂ ਖੇਤਰਾਂ ’ਚ ਵੀ ਪੜਾਅਵਾਰ ਤਰੀਕੇ ਨਾਲ ਲਾਗੂ ਕੀਤੀ ਜਾਵੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment